ਪੈਂਨਸਿਲ ਆਰਟ ਚਿੱਤਰਕਲਾ ਵਿੱਚ ਨਿਪੁੰਨ ਕਰਨਦੀਪ ਸਿੰਘ ਬਮਰਾਹ ਪੰਜਾਬ ਦੇ ਸ਼ਹਿਰ ਅੰਮਿ੍ਰਤਸਰ ਦਾ ਜੰਮਪਲ ਹੈ। ਕਲਾ ਦੇ ਇਹ ਗੁੜ੍ਹਤੀ ਉਸ ਨੂੰ
ਆਪਣੇ ਨਾਨਕੇ ਪਰਿਵਾਰ ਤੋਂ ਪ੍ਰਾਪਤ ਹੋਈ। ਸ੍ਰ: ਸੰਤੋਖ ਸਿੰਘ ਨਾਨਾ ਜੀ ਸ੍ਰ: ਗਿਆਨ ਸਿੰਘ ਨਿਕਾਸ਼, ਜੀ.ਐੱਸ. ਸੋਹਣ ਸਿੰਘ, ਸ੍ਰ. ਸੋਭਾ ਸਿੰਘ (ਚਿੱਤਰਕਾਰ) ਉਹਨਾਂ ਦੇ ਵੱਡੇ ਵਡੇਰੇ ਹਨ। ਕਰਨਦੀਪ ਸਿੰਘ ਵਿੱਚ ਕਲਾ ਦਾ ਇਹ ਰੱਬੀ ਗੁਣ ਹੈ। ਇਸ ਵਾਸਤੇ ਨਾ ਹੀ ਉਸ ਨੇ ਕੋਈ ਉਸਤਾਦ ਧਾਰਨ ਕੀਤਾ ਤੇ ਨਾ ਹੀ ਕੋਈ ਕੋਰਸ ਕੀਤਾ ਹੈ। ਉਹ ਬਹੁਤ ਹੀ ਬਰੀਕੀ, ਮਿਹਨਤ ਤੇ ਲਗਨ ਨਾਲ ਤਸਵੀਰਾਂ ਨੂੰ ਆਪਣੀ ਕਲਾ ਦੀ ਪੁਠ ਦਿੰਦਾ ਹੈ। ਤਸਵੀਰਾਂ ਨੂੰ ਦੇਖਣ ਵਾਲਾ ਅੱਸ਼-ਅੱੱਸ਼ ਕਰ ਉੱਠਦਾ ਹੈ। ਤਸਵੀਰਾਂ ਇਸ ਤਰ੍ਹਾਂ ਜਾਪਦੀਆਂ ਹਨ ਜਿਵੇਂ ਮੂੰਹੋਂਬੋਲ ਰਹੀਆ ਹੋਣ। ਉਹ ਹੁਣ ਤੱਕ ਗੁਰੂਆਂ, ਪੀਰਾਂ ਤੋਂ ਇਲਾਵਾ ਕਲਾਕਾਰਾਂ, ਦੇਸ਼ ਭਗਤਾਂ ਤੇ ਉੱਘੀਆਂ ਸਖ਼ਸ਼ੀਅਤਾਂ ਦੇ ਪੈਨਸਿਲ ਸਕੈਚ, ਬਣਾ ਚੁੱਕਾ ਹੈ।
ਮੁੱਢਲੀ ਸਿੱਖਿਆ ਉਸ ਨੇ ਖਾਲਸਾ ਕਾਲਜ ਪਬਲਿਕ ਸਕੂਲ ਬੀ.ਐੱਸ ਸ੍ਰੀ. (IT) ਆਈ.ਟੀ. ਖਾਲਸਾ ਕਾਲਜ, ਐਮ.ਬੀ.ਏ ਅੰਮਿ੍ਰਤਸਰ ਇੰਜੀਨੀਅਰ ਕਾਲਜ ਤੋਂ ਕੀਤੀ ਹੈ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਅੰਤਰ-ਕਾਲਜ ਆਰਟ ਮੁਕਾਬਲੇ ਵਿੱਚ ਭਾਗ ਲੈ ਕੇ ਕਰਨਦੀਪ ਸਿੰਘ ਨੇ ਪਹਿਲਾ ਤੇ ਦੂਜਾ ਦਰਜਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਉਸਨੇ ਜਲੰਧਰ ਵਿੱਚ ਲਗੀ ਪ੍ਰਦਰਰਸ਼ਣੀ ਵਿੱਚ ਪੈਨਸਿਲ ਸਕੈਚ ਰਾਹੀਂ ਤਿਆਰ ਕੀਤੀ ਸ਼੍ਰੀ ਗੁਰੂੂ ਨਾਨਕ ਦੇਵ ਜੀ ਤੇ ਮਿਲਖਾ ਸਿੰਘ ਦੀਆਂ ਤਸਵੀਰਾਂ ਲਗਾ ਕੇ ਸ਼ੋਹਰਤ ਹਾਸਲ ਕੀਤੀ। ਆਪਣੀ ਕਾਲਜ ਪੜ੍ਹਾਈ ਦੌਰਾਨ ਉਸਨੇ ਗਾਇਕ ਸਤਿੰਦਰ ਸਰਤਾਜ, ਸ਼ੈਰੀ ਮਾਨ ਤੇ ਰਣਜੀਤ ਬਾਵਾ ਨੂੰ ਉਹਨਾਂ ਦੀਆਂ ਪੈਂਨਸਿਲ ਸਕੈਚ ਤਸਵੀਰਾਂ ਭੇਟ ਕੀਤੀਆਂ।
ਇਸ ਸਮੇਂ ਕਰਨਦੀਪ ਸਿੰਘ ਜੋ ਕਿ ਨਿਊਜੀਲੈਂਡ ਦਾ ਪੱਕਾ ਵਸਨੀਕ ਹੈ। ਉਸ ਨੇ ਆਪਣੇ ਇਸ ਸ਼ੌਂਕ ਨੂੰ ਬਰਕਰਾਰ ਰੱਖਿਆ ਹੈ। ਉਸ ਦਾ ਸੁਪਨਾ ਹੈ ਕਿ
ਉਹ ਇਸ ਕਲਾ ਦੇ ਖੇਤਰ ਵਿੱਚ ਆਪਣੀ ਕਲਮ ਨੂੰ ਸ਼ਿੰਗਾਰਦੇ ਹੋਏ ਵੱਡੇ ਪੱਧਰ ਤੇ ਮੁਕਾਮ ਹਾਸਲ ਕਰੇ। ਸਾਡੀ ਇਹ ਦਿਲੋਂ ਅਰਦਾਸ ਹੈ ਕਿ ਪਰਮਾਤਮਾ ਉਸ ਦੇੁ ਸੁਪਨਿਆਂ ਨੂੰ ਸਾਕਾਰ ਕਰੇ। ਨਿੱਕੀ-ਨਿੱਕੀਆਂ ਪੁਲਾਂਘਾ ਪੁੱਟਦਾ ਹੋਇਆ ਆਪਣੀ ਮੰਜਲ ਤੇ ਪਹੁੰਚੇ। ਮਾਪਿਆ, ਭਾਰਤ ਤੇ ਨਿਊਂਜੀਲੈਂਡ ਧਰਤੀ ਦਾ ਨਾਮ ਰੌਸ਼ਨ ਕਰੇ।
ਚਾਹਵਾਨ ਸੱਜਣ ਗੁਰੂਆਂ, ਸਭਿਆਚਾਰਕ ਵਿਰਸਾ ਵੱਡੇ ਵਡੇਰਿਆਂ, ਅਤੇ ਸਾਕ-ਸੰਬੰਧੀਆਂ ਦੇ ਪੈਨਸਿਲ ਸਕੈਚ ਦੀਆਂ ਯਾਦਗਾਰ ਤਸਵੀਰਾਂ ਕਰਨਦੀਪ
ਸਿੰਘ ਕੋਲੋਂ ਤਿਆਰ ਕਰਵਾ ਸਕਦੇ ਹਨ।