ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਪਿਛਲੇ ਤਿੰਨ ਮਹੀਨੇ ਦੌਰਾਨ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਲੋਕਾਂ ਤੋਂ ਹੋਰ ਨੌਕਰੀਆਂ ਖੁੱਸ ਗਈਆਂ ਹਨ। ਭਾਵ ਬੇਰੁਜ਼ਗਾਰੀ ਦਰ 4 ਫ਼ੀਸਦ ਤੋਂ ਵਧ ਕੇ ਸਵਾ 5 ਪੰਜ ਫ਼ੀਸਦ ਤੋਂ ਵੀ ਟੱਪ ਗਈ ਹੈ।
ਐੱਨਜ਼ੈਡ ਸਟੈਟ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਈ ਕਾਰੋਬਾਰ ਬੰਦ ਹੋਣ ਨਾਲ 37 ਹਜ਼ਾਰ ਤੋਂ ਵੱਧ ਲੋਕ ਨੌਕਰੀਆਂ ਤੋਂ ਵਿਹਲੇ ਹੋ ਗਏ ਹਨ। ਇੰਨਾ ਜ਼ਬਰਦਸਤ ਵਾਧਾ ਸਾਲ 1986 ਤੋਂ ਬਾਅਦ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਕਲੈਂਡ ਕੌਂਸਲ,ਏਅਰ ਨਿਊਜ਼ੀਲੈਂਡ, ਸੁਪਰ-ਮਾਰਕੀਟਸ ਵੱਲੋਂ ਵੀ ਆਪਣੇ ਵਰਕਰਾਂ ਨੂੰ ਵੱਡੇ ਪੱਧਰ 'ਤੇ ਨੌਕਰੀਆਂ ਤੋਂ ਖਾਰਜ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਬਹੁਤ ਛੋਟੇ ਕਾਰੋਬਾਰਾਂ 'ਤੇ ਵੀ ਬਹੁਤ ਵੱਡਾ ਅਸਰ ਪਿਆ ਹੈ।