ਆਕਲੈਂਡ (ਹਰਪ੍ਰੀਤ ਸਿੰਘ) - ਮਨੀ ਲੌਂਡਰਿੰਗ ਅਤੇ ਇਸ ਨਾਲ ਸਬੰਧਤ ਹੋਰ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ 'ਤੇ ਸਖਤ ਹੋਈ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਆਕਲੈਂਡ ਪੁਲਿਸ ਦੇ ਵਿਸ਼ੇਸ਼ ਫਾਇਨੇਂਸ਼ਲ ਕ੍ਰਾਈਮ ਗਰੁੱਪ ਨੇ 23 ਵੱਖੋ-ਵੱਖ ਥਾਵਾਂ 'ਤੇ ਛਾਪੇਮਾਰੀਆਂ ਕਰਦਿਆਂ 6 ਮਿਲੀਅਨ ਡਾਲਰ ਨਕਦੀ, ਘਰ ਤੇ ਅਪਾਰਟਮੈਂਟ, ਮਹਿੰਗੀਆਂ ਗੱਡੀਆਂ ਸੀਜ ਕੀਤੀਆਂ ਹਨ।
ਇਸ ਸਬੰਧੀ 7 ਜਣਿਆਂ ਦੀ ਗਿ੍ਰਫਤਾਰੀ ਵੀ ਕੀਤੀ ਗਈ ਹੈ। ਜੋ ਗੱਡੀਆਂ ਸੀਜ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਲੈਂਬੋਰਗੀਨੀ ਤੋਂ ਲੈਕੇ ਜੀਵੈਗੇਨ ਤੱਕ ਸ਼ਾਮਿਲ ਹਨ, ਇਸ ਤੋਂ ਇਲਾਵਾ $250,000 ਨਕਦੀ ਵੀ ਸ਼ਾਮਿਲ ਹੈ।