ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਫਲੇਟ ਬੁਸ਼ ਵਿੱਚ ਇੱਕ ਸਕੂਲ ਦੇ ਬੇਕਾਬੂ ਹੋਣ ਕਰਕੇ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ, ਜਾਣਕਾਰੀ ਅਨੁਸਾਰ ਹਾਦਸਾ ਫਲੇਟ ਬੁਸ਼ ਦੇ ਚੈਪਲ ਰੋਡ 'ਤੇ ਹੋਇਆ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ 4 ਜਣੇ ਜਖਮੀ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਜਖਮੀ ਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰ ਵਿਦਿਆਰਥੀਆਂ ਚੋਂ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਨਹੀਂ ਹੈ। ਹਾਦਸਾ ਸ਼ਾਮ 3 ਤੋਂ 4 ਵਜੇ ਦੇ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਹੈ।