ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਵਿੱਚ ਕਮਿਊਨਿਟੀ ਦੇ ਨਾਲ ਸਬੰਧਤ 2 ਕੇਸ ਸਾਹਮਣੇ ਆਏ ਹਨ, ਦੋਨੋਂ ਹੀ ਕੇਸ ਡਿਫੈਂਸ ਕਰਮਚਾਰੀਆਂ ਦੇ ਹਨ, ਇੱਕ ਵਿਅਕਤੀ ਕੁਝ ਦਿਨ ਪਹਿਲਾਂ ਸਾਹਮਣੇ ਆਏ ਕੋਰੋਨਾ ਕੇਸ ਦਾ ਨਜਦੀਕੀ ਸੰਪਰਕ ਦੱਸਿਆ ਜਾ ਰਿਹਾ ਹੈ, ਜਿਸਦੀ ਕੁਆਰਂਟੀਨ ਫਸੀਲਟੀ ਵਿੱਚ ਪੁਸ਼ਟੀ ਹੋਈ ਸੀ ਤੇ ਦੂਜਾ ਕੇਸ ਇਸੇ ਕਰਮਚਾਰੀ ਨੂੰ ਮਿਲਿਆ ਸੀ, ਜਿਸਦੀ ਅੱਜ ਪੁਸ਼ਟੀ ਹੋਈ ਹੈ। ਇਹ ਵਿਅਕਤੀ ਆਕਲੈਂਡ ਤੋਂ ਵੈਲੰਿਗਟਨ ਵੀ ਗਿਆ ਸੀ ਤੇ ਲੋੜ ਪੈਣ 'ਤੇ ਮਨਿਸਟਰੀ ਯਾਤਰੀਆਂ ਨਾਲ ਰਾਬਤਾ ਕਾਇਮ ਕਰ ਸਕਦੀ ਹੈ।
ਇਹ ਕਰਮਚਾਰੀ ਜਿਸ ਥਾਂ 'ਤੇ ਕੰਮ ਕਰਦੇ ਸਨ, ਉੱਥੇ 1300 ਕਰਮਚਾਰੀ ਕੰਮ ਕਰਦੇ ਹਨ, ਉਨ੍ਹਾਂ 'ਤੇ ਵੀ ਸਿਹਤ ਮਹਿਕਮੇ ਵਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।