ਆਕਲੈਂਡ (ਹਰਪ੍ਰੀਤ ਸਿੰਘ) - ਨੈਪੀਅਰ ਵਿੱਚ ਬਣੇ ਹੜ੍ਹਾਂ ਦੇ ਹਾਲਾਤਾਂ ਕਰਕੇ ਜਿੱਥੇ ਹਰ ਕੋਈ ਘਰਾਂ ਵਿੱਚ ਬੈਠਣ ਨੂੰ ਮਜਬੂਰ ਹੈ, ਉੱਥੇ ਹੀ ਆਪਣੀ ਪਰਵਾਹ ਕੀਤੇ ਬਗੈਰ ਹਾਕਸ ਬੇਅ ਦਾ ਨੌਜਵਾਨ ਡਾਈਲਰ ਰੋਸਰ ਬਜੁਰਗਾਂ ਅਤੇ ਲੋੜਵੰਦਾਂ ਦੀ ਮੱਦਦ ਕਰ ਰਿਹਾ ਹੈ।
ਡਾਈਲਰ ਆਪਣੀ ਕਾਇਕ (ਛੋਟੀ ਨੋਕਾ) ਰਾਂਹੀ ਬਜੁਰਗਾਂ ਅਤੇ ਲੋੜਵੰਦਾਂ ਤੱਕ ਪਹੁੰਚ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਲੋੜ ਦਾ ਸਾਮਾਨ ਮੁੱਹਈਅੲ ਕਰਵਾ ਰਿਹਾ ਹੈ।
ਦੱਸਦੀਏ ਕਿ ਸਿਵਿਲ ਡਿਫੈਂਸ ਦੇ ਇੱਕ ਅਨੁਮਾਨ ਅਨੁਸਾਰ ਇਸ ਖਰਾਬ ਮੌਸਮ ਕਰਕੇ ਹਜਾਰਾਂ ਹੀ ਘਰਾਂ ਨੂੰ ਕਾਫੀ ਜਿਆਦਾ ਨੁਕਸਾਨ ਪੁੱਜਾ ਹੈ। ਸਭ ਤੋਂ ਵੱਧ ਮਾਰ ਓਨੀਕਾਵਾ,ਮੇਰੀਨੂਈ, ਪੀਰਿਮੇ ਇਲਾਕਿਆਂ ਨੂੰ ਪਈ ਹੈ।