ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ 'ਚ ਨੌਜਵਾਨਾਂ ਨੂੰ ਸਿਗਰਟਨੋਸ਼ੀ ਤੋਂ ਬਚਾਉਣ ਦੇ ਉੁਦੇਸ਼ ਨਾਲ ਅੱਜ ਤੋਂ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ,ਜੋ ਪਿਛਲੇ ਸਾਲ ਪਾਰਲੀਮੈਂਟ 'ਚ ਪਾਸ ਹੋਇਆ ਸੀ। 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਨੌਜਵਾਨ ਨੂੰ ਅਜਿਹਾ ਕੋਈ ਵੀ ਪ੍ਰੋਡੱਕਟ ਨਹੀਂ ਵੇਚਿਆ ਜਾ ਸਕੇਗਾ, ਜੋ ਈ-ਸਿਗਰਟ ਵਰਗਾ ਘਾਤਕ ਹੋਵੇਗਾ।
ਹੈੱਲਥ ਮਨਿਸਟਰ ਐਡਰਿਓ ਲਿਟਲ ਅਨੁਸਾਰ ਪਿਛਲੇ ਸਾਲ ਅਗਸਤ 'ਚ ਸਮੋਕ ਫਰੀ ਇਨਵਾਇਰਮੈਂਟ ਐਂਡ ਰੈਗੂਲੇਟਡ ਪ੍ਰੋਡੱਕਟ (ਵੈਪਿੰਗ) ਅਮੈਂਡਮੈਂਟ ਐਕਟ ਪਿਛਲੇ ਸਾਲ ਅਗਸਤ 'ਚ ਪਾਸ ਹੋਇਆ ਸੀ। ਜੋ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਜਿਸ ਨਾਲ ਈ-ਸਿਗਰਟ ਵਰਗੇ ਕਿਸੇ ਵੀ ਇਲੈਕਟਰੋਨਿਕ ਪ੍ਰੋਡੱਕਟ ਨੂੰ 18 ਸਾਲ ਤੋਂ ਘੱਟ ਉਮਰ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਵੇਚਿਆ ਜਾ ਸਕੇਗਾ। ਕਿਸੇ ਵੀ ਕੰਮ ਵਾਲੀ ਥਾਂ,ਰੈਸਟੋਰੈਂਟ ਅਤੇ ਲਾਇਸੰਸ਼ੁਦਾ ਥਾਵਾਂ 'ਤੇ ਵੀ ਅਜਿਹੇ ਪ੍ਰੋਡੱਕਟ ਵਰਤਣ 'ਤੇ ਪਾਬੰਦੀ ਹੋਵੇਗੀ। ਅਜਿਹੇ ਪ੍ਰੋਡੱਕਟਸ ਦੇ ਪ੍ਰਚਾਰ ਵਾਸਤੇ ਕੋਈ ਵੀ ਇਸ਼ਤਿਹਾਰਬਾਜ਼ੀ ਅਤੇ ਸਪੌਂਸਰਸ਼ਿਪ ਨਹੀਂ ਕੀਤੀ ਜਾ ਸਕੇਗੀ। ਰਿਟੇਲਰ ਵੀ ਅਜਿਹੀਆਂ ਚੀਜ਼ਾਂ ਦੀ ਵਿਕਰੀ ਨੂੰ ਉਤਸ਼ਾਹਿਤ ਨਹੀਂ ਕਰ ਸਕਣਗੇ। ਰਿਟੇਲਰਜ ਨੂੰ ਸਪੈਸ਼ਲਿਸਟ ਵੇਪ ਰਿਟੇਲਰਜ ਬਣਨ ਵਾਸਤੇ ਅਪਲਾਈ ਕਰਨਾ ਪਵੇਗਾ।