ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਜਦੀਕੀ ਭਵਿੱਖ ਵਿੱਚ ਕਲਾਰਕ ਗੇਫੋਰਡ ਨਾਲ ਵਿਆਹ ਤਾਂ ਕਰਵਾਉਣਗੇ ਹੀ ਤੇ ਪਰ ਇਸ ਸਬੰਧੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਕੁਝ ਵੀ ਸਾਫ-ਸਾਫ ਨਾ ਦੱਸਦਿਆਂ ਕਿਹਾ ਕਿ ਵਿਆਹ ਸਬੰਧੀ ਉਨ੍ਹਾਂ ਦੀ ਯੋਜਨਾ ਤਾਂ ਹੈ, ਪਰ ਉਹ ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਨਾਲ ਗੱਲ ਕਰਨਗੇ, ਉਸਤੋਂ ਬਾਅਦ ਮੀਡੀਆ ਵਿੱਚ।
ਮੀਡੀਆ ਵਾਲਿਆਂ ਨੂੰ ਉਨ੍ਹਾਂ ਮਜਾਕੀਆ ਲਿਹਾਜੇ ਵਿੱਚ ਇਹ ਵੀ ਕਿਹਾ ਕਿ ਹਾਂਜੀ ਤੁਹਾਨੂੰ ਕੋਈ ਸਮਾਰੋਹ ਜਲਦ ਦੇਖਣ ਨੂੰ ਮਿਲ ਤਾਂ ਸਕਦਾ ਹੈ, ਪਰ ਉਹ ਪਾਰਲੀਮੈਂਟ ਤੋਂ ਬਾਹਰ ਹੋਏਗਾ। ਦੱਸਦੀਏ ਕਿ ਦੋਨਾਂ ਦੀ ਇਸ ਰਿਸ਼ਤੇ ਤੋਂ ਇੱਕ 2 ਸਾਲਾ ਧੀ ਵੀ ਹੈ।