ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਸਰਕਾਰ ਵਲੋਂ ਕੈਪੀਟਲ ਗੈਨ ਟੈਕਸ ਨਾ ਲਾਏ ਜਾਣ ਦਾ ਫੈਸਲਾ ਸੱਚਮੁੱਚ ਹੀ ਮੰਦਭਾਗਾ ਹੈ, ਇਹ ਕਹਿਣਾ ਹੈ ਗਰੀਨ ਪਾਰਟੀ ਦੇ ਕੋ-ਲੀਡਰ ਜੇਮਸ ਸ਼ਾਅ ਦਾ, ਉਨ੍ਹਾਂ ਦੱਸਿਆ ਕਿ ਕੈਪੀਟਲ ਗੈਨ ਟੈਕਸ ਨਾ ਹੋਣ ਕਰਕੇ ਹੀ ਅੱਜ ਆਕਲੈਂਡ ਵਿੱਚ ਮੀਡੀਅਨ ਹਾਊਸਿੰਗ ਮੁੱਲ $1 ਮਿਲੀਅਨ ਡਾਲਰ ਤੋਂ ਉੱਤੇ ਪੁੱਜ ਗਿਆ ਹੈ। ਉਨ੍ਹਾਂ ਵੀ ਕਿਹਾ ਕਿ ਲੇਬਰ ਸਰਕਾਰ ਦਾ ਇਹ ਫੈਸਲਾ ਹਾਊਸਿੰਗ ਕ੍ਰਾਈਸਸ ਨੂੰ ਹੋਰ ਜਿਆਦਾ ਵਧਾਏਗਾ, ਕਿਉਂਕਿ ਮਹਿੰਗੇ ਹੁੰਦੇ ਘਰਾਂ ਦੇ ਮੁੱਲ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ।
ਰਿਜਰਵ ਬੈਂਕ ਵਲੋਂ ਵੀ ਮੋਰਗੇਜ ਦਰ ਨਾ ਵਧਾਏ ਜਾਣ 'ਤੇ ਉਨ੍ਹਾਂ ਨੇ ਬਿਲਕੁਲ ਵੀ ਖੁਸ਼ੀ ਨਹੀਂ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਨਾਲ 'ਜੈਨੂਅਨ ਹੋਮ ਬਾਇਰ' ਨੂੰ ਨਹੀਂ ਬਲਕਿ ਇਨਵੈਸਟਰਾਂ ਨੂੰ ਹੀ ਲਾਹਾ ਪਹੁੰਚਾਏਗਾ।