ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਏ ਯੂ ਟੀ ਦੇ ਸੀਬੀਡੀ ਇਲਾਕੇ ਵਿੱਚ ਰਹਿੰਦੇ ਅਤੇ ਕੰਮ ਕਰਦੇ ਇੱਕ ਵਿਦਿਆਰਥੀ ਦੇ ਕੋਰੋਨਾ ਪਾਜਟਿਵ ਹੋਣ ਦੇ ਮਾਮਲੇ ਤੋਂ ਬਾਅਦ ਆਕਲੈਂਡ ਯੂਨੀਵਰਸਿਟੀ ਨੇ ਅੱਜ ਸ਼ੁੱਕਰਵਾਰ ਨੂੰ ਲਏ ਜਾਣ ਵਾਲੇ ਇਮਤਿਹਾਨ ਆਨਲਾਈਨ ਲਏ ਜਾਣ ਦਾ ਫੈਸਲਾ ਲਿਆ ਹੈ। ਇਮਤਿਹਾਨਾਂ ਵਿੱਚ ਇਹ ਤਬਦੀਲੀ ਸਿਟੀ ਗ੍ਰਾਫਟਨ, ਨਿਊਮਾਰਕੀਟ ਤੇ ਐਪਸਮ ਦੇ ਕੇਂਦਰੀ ਕੈਂਪਸਾਂ ਲਈ ਕੀਤੀ ਗਈ ਹੈ। ਇਮਤਿਹਾਨ ਨੂੰ ਕਰਵਾਏ ਜਾਣ ਦਾ ਸਮਾਂ ਅੱਧੇ ਘੰਟੇ ਲਈ ਵਧਾ ਦਿੱਤਾ ਗਿਆ ਹੈ।