ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਸਾਰੇ ਹੀ ਗੁਰੂਘਰਾਂ 'ਚ ਦੀਵਾਲੀ ਮੌਕੇ 'ਬੰਦੀ-ਛੋੜ' ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਚੋਂਂ ਰਿਹਾਅ ਹੋਣ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦਿਆਂ ਸੰਗਤਾਂ ਨੇ ਵੱਖ-ਵੱਖ ਗੁਰੂਘਰਾਂ 'ਚ ਮੱਥਾ ਟੇਕ ਕੇ ਅਤੇ ਦੀਵੇ ਜਗ੍ਹਾ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ 'ਚ ਆਤਿਸ਼ਬਾਜ਼ੀ ਨਾਲ ਇਸ ਦਿਹਾੜੇ ਦੀਆਂ ਯਾਦਾਂ ਸਦੀਵੀ ਬਣ ਗਈਆਂ, ਉੱਥੇ ਗੁਰਦੁਆਰਾ ਪਹਿਲੀ ਪਾਤਾਸ਼ਾਹੀ ਉਟਾਹੂਹੂ 'ਚ ਵੀ ਸੰਗਤਾਂ ਨੇ ਕੀਰਤਨ ਸੁਣਿਆ। ਇਸ ਤੋਂ ਇਲਾਵਾ ਗੁਰਦੁਆਰਾ ਦਸ਼ਮੇਸ਼ ਦਰਬਾਰ ਪਾਪਾਟੋeੋਟੋਏ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਐਵਨਡੇਲ, ਈਸ਼ਰ ਦਰਬਾਰ ਮੈਨੁਰੇਵਾ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊਲਿਨ, ਗੁਰਦੁਆਰਾ ਸਾਹਿਬ ਨੌਰਥਸ਼ੋਰ, ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ (ਈਸਟ ਟਮਾਕੀ) ਤੋਂ ਇਲਾਵਾ ਟੌਰੰਗਾ, ਹੈਮਲਿਟਨ, ਹੇਸਟਿੰਗਜ, ਵਲਿੰਗਟਨ, ਟੀ-ਪੁੱਕੀ ਆਦਿ ਗੁਰੂਘਰਾਂ 'ਚ ਵੀ ਬੰਦੀ ਛੋੜ ਦਿਹਾੜਾ ਧੁਮ-ਧਾਮ ਨਾਲ ਮਨਾਇਆ ਗਿਆ।