ਆਕਲੈਂਡ (ਹਰਪ੍ਰੀਤ ਸਿੰਘ) - ਚੀਨੀ ਵਿੱਚ ਅਰਜਨਟਾਈਨਾ ਤੋਂ ਐਕਸਪੋਰਟ ਹੋਏ ਉਸ ਬੀਫ ਵਿੱਚੋਂ ਕੋਰੋਨਾ ਦੇ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਨਿਊਜੀਲੈਂਡ ਤੋਂ ਐਕਸਪੋਰਟ ਹੋਏ ਬੀਫ ਨਾਲ ਕੋਲਡ ਸਟੋਰੇਜ ਵਿੱਚ ਸਟੋਰ ਕੀਤਾ ਗਿਆ ਸੀ। ਹਾਲਾਂਕਿ ਨਿਊਜੀਲ਼ੈਂਡ ਬੀਫ ਦੇ ਐਕਸਪੋਰਟ ਨੂੰ ਲੈਕੇ ਇਹ ਕਾਫੀ ਵੱਡੀ ਖਬਰ ਹੈ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਸਬੰਧੀ ਅਜੇ ਸਤੁੰਸ਼ਟੀ ਪ੍ਰਗਟਾਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਵਾਇਰਸ ਅਰਜਨਟਾਈਨਾ ਦੇ ਬੀਫ ਚੋਂ ਮਿਲਿਆ ਹੈ ਅਤੇ ਨਿਊਜੀਲੈਂਡ ਬੀਫ ਐਕਸਪੋਰਟ ਲਈ ਕੋਈ ਮਾੜੀ ਖਬਰ ਨਹੀਂ ਹੈ, ਉਨ੍ਹਾਂ ਇਹ ਵੀ ਕਿਹਾ ਕਿ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਮਾਮਲੇ ਦੀ ਜਾਣਕਾਰੀ ਨਿਊਜੀਲੈਂਡ ਵਿਦੇਸ਼ ਮੰਤਰਾਲੇ ਨੂੰ ਚੀਨੀ ਅਥਾਰਟੀ ਰਾਂਹੀ ਨਹੀਂ ਬਲਕਿ ਹੋਰਨਾਂ ਸੂਤਰਾਂ ਤੋਂ ਹਾਸਿਲ ਹੋਈ ਹੈ।