ਆਕਲੈਂਡ (ਹਰਪ੍ਰੀਤ ਸਿੰਘ) - 2020 ਵੂਮੈਨ ਇਨਫਲੁਏਂਸ ਅਵਾਰਡ ਲਈ ਭਾਰਤੀ ਮੂਲ ਦੀ ਕਾਰੋਬਾਰੀ ਅਤੇ ਸਮਾਜ ਸੇਵਕ ਰੰਜਨਾ ਪਟੇਲ ਨੂੰ 'ਕਮਿਊਨਿਟੀ ਹੀਰੋ' ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਸਦੀਏ ਕਿ ਰੰਜਨਾ ਗਾਂਧੀ ਨਿਵਾਸ ਨਾਮ ਦੀ ਸੰਸਥਾ ਸਦਕਾ ਘਰੈਲੂ ਹਿੰਸਾ ਦੇ ਸ਼ਿਕਾਰ ਲੋਕਾਂ ਨੂੰ ਸਹਾਰਾ ਦਿੰਦੇ ਹਨ। ਗਾਂਧੀ ਨਿਵਾਸ ਸੰਸਥਾ ਨੂੰ ਰੰਜਨਾ ਹੋਣਾ ਵਲੋਂ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਇਹ ਸੰਸਥਾ ਆਕਲੈਂਡ ਵਿੱਚ 3 ਥਾਵਾਂ ਤੋਂ ਚਲਾਈ ਜਾਂਦੀ ਹੈ। ਮੈਸੀ ਯੂਨੀਵਰਸਿਟੀ ਵਲੋਂ ਕੀਤੇ 5 ਸਾਲਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਗਾਂਧੀ ਨਿਵਾਸ ਸੰਸਥਾ ਦੇ ਉਪਰਾਲੇ ਸਦਕਾ ਘਰੈਲੂ ਹਿੰਸਾ ਦੇ ਮਾਮਲਿਆਂ ਵਿੱਚ 60% ਤੱਕ ਦੀ ਕਮੀ ਆਈ ਹੈ।