Wednesday, 25 November 2020
19 November 2020 New Zealand

ਬੀ ਐਨ ਜੈਡ ਨੇ ਨਿਊਜੀਲੈਂਡ ਭਰ ਵਿੱਚ 38 ਬ੍ਰਾਂਚਾਂ ਬੰਦ ਕਰਨ ਦਾ ਲਿਆ ਫੈਸਲਾ

ਬੀ ਐਨ ਜੈਡ ਨੇ ਨਿਊਜੀਲੈਂਡ ਭਰ ਵਿੱਚ 38 ਬ੍ਰਾਂਚਾਂ ਬੰਦ ਕਰਨ ਦਾ ਲਿਆ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ ਬੈਂਕ ਵਲੋਂ ਇੱਕ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ ਨਿਊਜੀਲੈਂਡ ਭਰ ਵਿੱਚ ਆਪਣੀਆਂ 38 ਬ੍ਰਾਂਚਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕ੍ਰਿਸਮਿਸ ਤੱਕ 8 ਅਤੇ ਬਾਕੀ ਦੀਆਂ ਅਗਲੇ ਸਾਲ ਦੇ ਅੱਧ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ।
ਚੀਫ ਕਸਟਮਰ ਆਫਿਸਰ ਪੋਲ ਕਾਰਟਰ ਦਾ ਕਹਿਣਾ ਹੈ ਕਿ ਬਹੁਤ ਘੱਟ ਗ੍ਰਾਹਕ ਹੀ ਹੁਣ ਬ੍ਰਾਂਚਾਂ ਵਿੱਚ ਜਾਂਦੇ ਹਨ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ, ਕਾਰਟਰ ਅਨੁਸਾਰ ਜਿਆਦਾਤਰ ਗ੍ਰਾਹਕ ਆਨਲਾਈਨ ਅਤੇ ਫੋਨ ਬੈਂਕਿੰਗ ਦੀਆਂ ਸੇਵਾਵਾਂ ਲੈਕੇ ਖੁਸ਼ ਹਨ।
ਕਾਰਟਰ ਅਨੁਸਾਰ ਕੰਪਨੀ ਜਿਨ੍ਹਾਂ ਸਟਾਫ ਮੈਂਬਰਾਂ ਦੀਆਂ ਨੌਕਰੀਆਂ ਗਈਆਂ ਹਨ, ਉਨ੍ਹਾਂ ਨੂੰ ਨੌਕਰੀਆਂ ਲੱਭਣ ਵਿੱਚ ਮੱਦਦ ਵੀ ਕਰੇਗੀ।
ਬੈਂਕ 100 ਦੇ ਲਗਭਗ ਬ੍ਰਾਂਚਾਂ, 400 ਏਟੀਐਮ, 3 ਮੋਬਾਇਲ ਬ੍ਰਾਂਚਾਂ ਨਾਲ ਹੀ ਕੰਮ ਚਲਾਏਗਾ।

ADVERTISEMENT