Wednesday, 25 November 2020
19 November 2020 New Zealand

ਸਾਵਧਾਨ!! ਬੀਤੇ 24 ਘੰਟਿਆਂ ਵਿੱਚ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਮਿਲਿਆ ਧੋਖਾਧੜੀ ਭਰਿਆ ਮੋਬਾਇਲ ਸੰਦੇਸ਼

ਸਾਵਧਾਨ!! ਬੀਤੇ 24 ਘੰਟਿਆਂ ਵਿੱਚ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਮਿਲਿਆ ਧੋਖਾਧੜੀ ਭਰਿਆ ਮੋਬਾਇਲ ਸੰਦੇਸ਼ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਨੰਬਰ ਤੋਂ ਜੇ ਤੁਹਾਨੂੰ ਕੋਈ ਮੋਬਾਇਲ ਸੰਦੇਸ਼ ਹਾਸਿਲ ਹੋਇਆ ਹੈ ਤਾਂ ਉਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰਿਓ, ਕਿਉਂਕਿ ਇਸ ਸਬੰਧੀ ਡਿਪਾਰਟਮੈਂਟ ਆਫ ਇੰਟਰਨਲ ਅਫੈਅਰਜ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ।
ਦਰਅਸਲ ਇਹ ਮੈਸੇਜ ਕੂਰੀਅਰ ਕੰਪਨੀ ਯੂਪੀਐਸ ਵਲੋਂ ਭੇਜਿਆ ਗਿਆ ਲੱਗਦਾ ਹੈ ਅਤੇ ਇਸ 'ਤੇ ਲਿਖਿਆ ਹੁੰਦਾ ਹੈ ਕਿ ਤੁਹਾਡੇ ਪਾਰਸਲ ਦੀ ਡਿਲੀਵਰੀ ਨਹੀਂ ਹੋ ਸਕੀ, ਦੁਬਾਰਾ ਤੋਂ ਪਾਰਸਲ ਮੰਗਵਾਉਣ ਲਈ ਲੰਿਕ 'ਤੇ ਕਲਿੱਕ ਕਰੋ। ਜਿਸ $2 ਜਾਂ $3 ਦੀ ਮਾਮੂਲੀ ਜਿਹੀ ਫੀਸ ਮੰਗੀ ਗਈ ਹੈ। ਪਰ ਇਸਦੇ ਨਾਲ ਹੀ ਇੱਕ ਐਮਜੋਨ ਵੈਬਸਾਈਟ ਦੀ ਦਿੱਖ ਵਰਗਾ ਬਹੁਤ ਆਕਰਸ਼ਿਤ ਆਫਰ ਵਾਲਾ ਪੇਜ ਖੁੱਲਦਾ ਹੈ, ਜਿਸ ਵਿੱਚ ਮਹਿੰਗੇ ਮੋਬਾਇਲ ਬਹੁਤ ਸਸਤੇ ਮੁੱਲ 'ਤੇ ਮਿਲਦੇ ਹਨ ਅਤੇ ਇੰਟਰਨਲ ਅਫੇਅਰਜ਼ ਅਨੁਸਾਰ ਇਸ ਪੇਜ 'ਤੇ ਜਦੋਂ ਕੋਈ ਵੀ ਆਪਣੀ ਨਿੱਜੀ ਜਾਣਕਾਰੀ ਪਾਉਂਦਾ ਹੈ ਤਾਂ ਇਸ ਜਾਣਕਾਰੀ ਦੀ ਵਰਤੋਂ ਕਰਕੇ ਸਪੈਮਰ ਤੁਹਾਨੂੰ ਕਾਫੀ ਜਿਆਦਾ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ, ਸੋ ਸਾਵਧਾਨ।

ADVERTISEMENT