Wednesday, 25 November 2020
19 November 2020 New Zealand

ਅੰਤਰ-ਰਾਸ਼ਟਰੀ ਵਿਦਿਆਰਥੀਆਂ ਕਰਕੇ ਮੈਸੀ ਯੂਨੀਵਰਸਿਟੀ ਦੇ 40 ਕਰਮਚਾਰੀਆਂ ਦੀ ਛੁੱਟੀ

ਅੰਤਰ-ਰਾਸ਼ਟਰੀ ਵਿਦਿਆਰਥੀਆਂ ਕਰਕੇ ਮੈਸੀ ਯੂਨੀਵਰਸਿਟੀ ਦੇ 40 ਕਰਮਚਾਰੀਆਂ ਦੀ ਛੁੱਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਸੀ ਯੂਨੀਵਰਸਿਟੀ 'ਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਘਟੀ ਆਮਦਗੀ ਦੇ ਕਰਕੇ ਘੱਟ ਹੋਈ ਕਮਾਈ ਦਾ ਨਤੀਜਾ ਸਾਹਮਣੇ ਆਉਣ ਲੱਗ ਪਿਆ ਹੈ। ਯੂਨੀਵਰਸਿਟੀ ਨੇ ਖਰਚਿਆਂ 'ਤੇ ਕਾਬੂ ਪਾਉਣ ਲਈ 40 ਕਰਮਚਾਰੀਆਂ ਦੀ ਨੌਕਰੀ ਖਤਮ ਕਰਨ ਦਾ ਫੈਸਲਾ ਲਿਆ ਹੈ।
ਹਾਲਾਂਕਿ ਯੂਨੀਵਰਸਿਟੀ ਵਲੋਂ ਇਸ ਫੈਸਲੇ ਨੂੰ ਮਜਬੂਰੀ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ ਹੈ, ਪਰ ਪ੍ਰਭਾਵਿਤ ਹੋਏ ਕਰਮਚਾਰੀ ਯੂਨੀਵਰਸਿਟੀ ਦੇ ਇਸ ਫੈਸਲੇ ਤੋਂ ਬਹੁਤ ਨਾਰਾਜ ਹਨ।
ਯੂਨੀਵਰਸਿਟੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਨੌਕਰੀਓਂ ਕੱਢੇ ਕਰਮਚਾਰੀਆਂ ਦੀ ਥਾਂ ਕੈਪਲਨ ਐਜੂਕੇਸ਼ਨ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਮੁੱਹਈਆ ਕਰਵਾਏਗੀ।

ADVERTISEMENT