Wednesday, 25 November 2020
19 November 2020 New Zealand

ਭਾਰਤ ਵਿੱਚ ਫਸੇ ਅੰਤਰ-ਰਾਸ਼ਟਰੀ ਗ੍ਰੇਜੂਏਟ ਵਿਦਿਆਰਥੀ ਸੋਮਵਾਰ ਦੁਬਾਰਾ ਤੋਂ ਕਰਨਗੇ ਨਿਊਜੀਲੈਂਡ ਅਬੈਂਸੀ ਦਾ ਘਿਰਾਓ

ਭਾਰਤ ਵਿੱਚ ਫਸੇ ਅੰਤਰ-ਰਾਸ਼ਟਰੀ ਗ੍ਰੇਜੂਏਟ ਵਿਦਿਆਰਥੀ ਸੋਮਵਾਰ ਦੁਬਾਰਾ ਤੋਂ ਕਰਨਗੇ ਨਿਊਜੀਲੈਂਡ ਅਬੈਂਸੀ ਦਾ ਘਿਰਾਓ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਿੱਚ ਲੱਖਾਂ ਡਾਲਰ ਪੜ੍ਹਾਈ 'ਤੇ ਖਰਚ, ਹਜਾਰਾਂ ਡਾਲਰਾਂ ਦਾ ਟੈਕਸ ਅਦਾ ਕਰ ਤੇ ਸਾਲਾਂ ਬੱਧੀ ਨਿਊਜੀਲੈਂਡ ਵਿੱਚ ਰਹਿਣ ਤੋਂ ਬਾਅਦ ਭਾਰਤ ਵਿੱਚ ਬਾਰਡਰ ਬੰਦ ਹੋਣ ਕਰਕੇ ਫਸੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਤਾਂ ਇਸ ਵੇਲੇ ਕੋਈ ਧੁੱਪ-ਛਾਂ ਨਹੀਂ ਝੱਲ ਰਹੀ। ਹਾਲਾਤ ਇਹ ਹਨ ਕਿ ਇੰਡੀਆ ਵਿੱਚ ਕੰਮ ਤੋਂ ਵਾਂਝੇ ਹੋਏ ਬੈਠੇ ਇਹ ਵਿਦਿਆਰਥੀ ਅਜੇ ਵੀ ਆਪਣੇ ਨਿਊਜੀਲੈਂਡ ਸਥਿਤ ਘਰਾਂ ਦੇ ਕਿਰਾਏ, ਇੰਸ਼ੋਰੈਂਸਾਂ ਤੇ ਹੋਰ ਕਿਸ਼ਤਾਂ ਅਦਾ ਕਰਨ ਨੂੰ ਮਜਬੂਰ ਹਨ ਤਾਂ ਜੋ ਨਜਦੀਕੀ ਭਵਿੱਖ ਵਿੱਚ ਨਿਊਜੀਲੈਂਡ ਵਾਪਸੀ, ਉਨ੍ਹਾਂ ਲਈ ਹੋਰ ਮੁਸੀਬਤਾਂ ਨਾ ਲਿਆਏ।
ਬੀਤੇ ਹਫਤੇ ਅਜਿਹੇ ਹੀ ਵਿਦਿਆਰਥੀਆਂ ਵਲੋਂ ਦਿੱਲੀ ਵਿੱਚ ਰੋਸ ਮੁਜਾਹਰਾ ਕੀਤਾ ਗਿਆ ਸੀ ਤੇ ਇੱਕ ਅਜਿਹਾ ਹੀ ਰੋਸ ਮੁਜਾਹਰਾ ਸੋਮਵਾਰ ਲਈ ਵੀ ਮਿਥਿਆ ਗਿਆ ਹੈ, ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਦੇ ਪੁੱਜਣ ਦੀ ਆਸ ਹੈ।
ਵਿਦਿਆਰਥੀਆਂ ਨੂੰ ਇੱਕੋ ਮਲਾਲ ਹੈ ਕਿ ਜੇ ਹੋਰਾਂ ਸ਼੍ਰੇਣੀਆਂ ਲਈ ਨਿਊਜੀਲੈਂਡ ਬਾਰਡਰ ਖੋਲੇ ਜਾ ਸਕਦੇ ਹਨ ਤਾਂ ਇਨ੍ਹਾਂ ਵਿਦਿਆਰਥੀਆਂ ਲਈ ਕਿਉਂ ਨਹੀਂ, ਜਿਨ੍ਹਾਂ ਲੱਖਾਂ ਡਾਲਰ ਨਿਊਜੀਲੈਂਡ ਵਿੱਚ ਪੜ੍ਹਾਈ ਲਈ ਇਸੇ ਲਈ ਖਰਚੇ ਤਾਂ ਜੋ ਉਨ੍ਹਾਂ ਦਾ ਚੰਗਾ ਭਵਿੱਖ ਬਣ ਸਕੇ।

ADVERTISEMENT