Wednesday, 25 November 2020
19 November 2020 New Zealand

ਦੱਖਣੀ ਆਸਟ੍ਰੇਲੀਆ ਵਿੱਚ ਲੌਕਡਾਊਨ ਦੇ ਪਹਿਲੇ ਦਿਨ ਇੱਕ ਵੀ ਕੋਰੋਨਾ ਦਾ ਕੇਸ ਨਹੀ ਆਇਆ ਸਾਹਮਣੇ

ਦੱਖਣੀ ਆਸਟ੍ਰੇਲੀਆ ਵਿੱਚ ਲੌਕਡਾਊਨ ਦੇ ਪਹਿਲੇ ਦਿਨ ਇੱਕ ਵੀ ਕੋਰੋਨਾ ਦਾ ਕੇਸ ਨਹੀ ਆਇਆ ਸਾਹਮਣੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਵਲੋਂ ਸੂਬੇ ਵਿੱਚ 6 ਦਿਨਾਂ ਦਾ ਸਖਤ ਲੌਕਡਾਊਨ ਲਾਏ ਜਾਣ ਦੀ ਗੱਲ ਆਖੀ ਗਈ ਸੀ ਤੇ ਇਸ ਤੋਂ ਬਾਅਦ ਥੋੜੀ ਢਿੱਲ ਵਰਤਦਿਆਂ ਇਹ ਲੌਕਡਾਊਨ 9 ਦਿਨਾਂ ਲਈ ਹੋਰ ਵਧਾਇਆ ਜਾਣਾ ਸੀ।
ਲੌਕਡਾਊਨ ਦੇ ਪਹਿਲੇ ਦਿਨ ਅੱਜ ਇੱਕ ਵੀ ਕੋਰੋਨਾ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਹਾਲਾਂਕਿ 20,000 ਦੇ ਕਰੀਬ ਕੋਰੋਨਾ ਟੈਸਟ ਕੀਤੇ ਗਏ ਹਨ। ਪਰ ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਕਿਉਂਕਿ ਅਜੇ ਵੀ ਹਜਾਰਾਂ ਕੇਸ ਸਾਹਮਣੇ ਆਉਣੇ ਬਾਕੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੁਰਾਣੇ ਕਲਸਟਰਾਂ ਨਾਲ ਸਬੰਧਤ ਕੇਸ ਅਗਲੇ ਕੁਝ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ।

ADVERTISEMENT