Wednesday, 25 November 2020
19 November 2020 New Zealand

ਮਾਸਟਰਜ਼ ਗੇਮਾਂ ਵਿੱਚ ਤਪੇਂਦਰ ਸਿੰਘ ਸੋਖੀ ਨੇ ਜਿੱਤੇ 8 ਮੈਡਲ

ਮਾਸਟਰਜ਼ ਗੇਮਾਂ ਵਿੱਚ ਤਪੇਂਦਰ ਸਿੰਘ ਸੋਖੀ ਨੇ ਜਿੱਤੇ 8 ਮੈਡਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ 2020 ਵਿੱਚ ਭਾਈਚਾਰੇ ਤੋਂ ਤਪੇਂਦਰ ਸਿੰਘ ਸੋਖੀ ਨੇ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਰਿਕਾਰਡ ਨੂੰ ਤੋੜਦਿਆਂ 8 ਮੈਡਲਾਂ 'ਤੇ ਮੱਲ ਮਾਰੀ ਹੈ।
67 ਸਾਲਾ ਤਪੇਂਦਰ ਸਿੰਘ ਨੇ 65-69 ਉਮਰ ਦੀ ਸ਼੍ਰੇਣੀ ਵਿੱਚ ਹਿੱਸਾ ਲਿਆ। ਉਨ੍ਹਾਂ ਪਹਿਲਾਂ ਬੀਤੀ ਮਾਰਚ ਵਿੱਚ 6 ਮੈਡਲ ਜਿੱਤਣ ਦਾ ਰਿਕਾਰਡ ਬਣਾਇਆ ਸੀ।
ਉਨ੍ਹਾਂ ਪਹਿਲਾ ਲੌਂਗ ਜੰਪ ਵਿੱਚ, ਦੂਜਾ 60 ਮੀਟਰ ਦੀ ਦੌੜ ਵਿੱਚ, ਤੀਜਾ ਵੇਟ ਥਰੋ, ਡਿਸਕਸ ਥਰੋ, ਹੈਮਰ ਥਰੋ, ਸ਼ੋਟ ਪੁੱਟ, 100 ਮੀਟਰ ਦੌੜ, ਤੇ ਇੱਕ ਥਰੋ ਪੈਂਥਲੋਨ ਵਿੱਚ ਜਿੱਤਿਆ।

ADVERTISEMENT