Wednesday, 25 November 2020
19 November 2020 New Zealand

ਉਟਾਹੂਹੂ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ,ਸ਼ਨੀਵਾਰ 10 ਵਜੇ ਤੱਕ ਸੰਗਤਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ |

ਉਟਾਹੂਹੂ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ,ਸ਼ਨੀਵਾਰ 10 ਵਜੇ ਤੱਕ ਸੰਗਤਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਟਾਹੂਹੂ ਵਿਖੇ ਨਗਰ ਕੀਰਤਨ ਦਾ ਆਯੋਜਿਨ ਕੀਤਾ ਜਾ ਰਿਹਾ ਹੈ | ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਅਨੁਸਾਰ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ ਤੇ ਸੰਗਤਾਂ ਸਹੀ 10 ਵਜੇ ਉਟਾਹੂਹੂ ਦੀ ਪ੍ਰਿੰਸ ਸਟਰੀਟ ਤੇ ਸਸ਼ੋਭਿਤ ਆਕਲੈਂਡ ਦੇ ਪਲੇਠੇ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚਣ ਦੀ ਕਿਰਪਾਲਤਾ ਕਰਨ ,ਕਿਓਂਕਿ ਸਭ ਤੋਂ ਪਹਿਲਾ ਗੁਰੂ ਘਰ ਵਿਖੇ ਦੀਵਾਨ ਸਜਣਗੇ ਉਪਰੰਤ ਇਥੋਂ ਹੀ ਸਹੀ 12 ਵਜੇ ਨਗਰ ਕੀਰਤਨ ਰਾਵਣ ਹੋਵੇਗਾ ਅਤੇ ਉਟਾਹੂਹੂ ਦੇ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਗੁਰੂ ਘਰ ਹੀ ਵਾਪਸੀ ਤਕਰੀਬਨ 2 ਵਜੇ ਹੋਵੇਗੀ | ਨਗਰ ਕੀਰਤਨ ਦੌਰਾਨ ਜਿਥੇ ਇਸ ਮੌਕੇ ਢਾਡੀ ਸਿੰਘ ਗੁਰੂ ਦੀ ਮਹਿਮਾ ਦਾ ਵਿਖਿਆਨ ਵੀਰ ਰਸ ਵਿਚ ਕਰਨਗੇ ,ਓਥੇ ਹੀ ਵੱਖ ਵੱਖ ਕੀਰਤਨੀ ਜੱਥਿਆਂ ਵਲੋਂ ਰਸ ਭਿੰਨਾਂ ਕੀਰਤਨ ਵੀ ਕੀਤਾ ਜਾਵੇਗਾ | ਐਨਾ ਹੀ ਨਹੀਂ ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਜਾਣੀ ਨਿਹੰਗ ਸਿੰਘਾਂ ਦੇ ਜਲੋਅ ਵੀ ਨਿਊਜ਼ੀਲੈਂਡ ਵਿਚ ਪੈਦਾ ਹੋਏ ਬੱਚਿਆਂ ਵਲੋਂ ਖੇਡੇ ਜਾਣ ਵਾਲੇ ਗੱਤਕੇ ਵਿਚੋਂ ਦੇਖੇ ਜਾਣਗੇ | ਇਸ ਮੌਕੇ ਸੰਗਤ ਦੇ ਲਈ ਗੁਰੂ ਕੇ ਲੰਗਰ ,ਪੀਣ ਵਾਲੇ ਪਾਣੀ ਦਾ ਪ੍ਰਬੰਧ ਸਮੇਤ ਹੋਰ ਸਾਰੇ ਅਹਿਮ ਪ੍ਰਬੰਧ ਕਰ ਲਏ ਗਏ ਹਨ |
ਜਿਸ ਲਈ ਸੁਸਾਇਟੀ ਵਲੋਂ ਆਕਲੈਂਡ ਵੱਸਦੀਆਂ ਗੁਰੂ ਪਿਆਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਕਤ ਨਗਰ ਕੀਰਤਨ ਨਿਊਜ਼ੀਲੈਂਡ ਦਾ ਇਤਿਹਾਸਕ ਨਗਰ ਕੀਰਤਨ ਹੈ | ਜਿਸਨੇ ਸਿੱਖੀ ਪਹਿਚਾਣ ਅਤੇ ਵੱਖਰੇ ਸਰੂਪ ਦੀ ਗੱਲ ਨਿਊਜ਼ੀਲੈਂਡ ਦੀ ਵਾਈਡਰ ਕਮਿਊਨਟੀ ਵਿਚ ਤੋਰੀ | ਜਿਸ ਕਰਕੇ ਇਸ ਨਗਰ ਕੀਰਤਨ ਵਿਚ ਪਰਿਵਾਰ ਸਮੇਤ ਹਾਜ਼ਰੀ ਭਰਨ ਦਾ ਸੁਭਾਗ ਹਾਸਿਲ ਕਰਨਾ ਚਾਹੀਦਾ ਹੈ |
ਸੁਸਾਇਟੀ ਅਨੁਸਾਰ ਗੁਰੂਘਰ ਵਲੋਂ ਪਿਛਲੇ ਇੱਕ ਹਫਤੇ ਤੋਂ ਨਗਰ ਕੀਰਤਨ ਦੇ ਸਬੰਧ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੌਕ ਡਾਊਨ ਤੋਂ ਬਾਅਦ ਸੰਗਤਾਂ ਨੂੰ ਇੱਕ ਅਲੌਕਿਕ ਅਨੁਭਵ ਦਾ ਅਹਿਸਾਸ ਕਰਵਾਇਆ ਜਾਵੇ |

ADVERTISEMENT