Wednesday, 25 November 2020
20 November 2020 New Zealand

ਪ੍ਰਵਾਸੀ ਕਰਮਚਾਰੀਆਂ ਨੇ ਨਿਊਜੀਲੈਂਡ ਸਰਕਾਰ ਕੋਲੋਂ ਸੈਕਸ਼ਨ 64 ਲਾਗੂ ਕਰਨ ਦੀ ਕੀਤੀ ਮੰਗ

ਪ੍ਰਵਾਸੀ ਕਰਮਚਾਰੀਆਂ ਨੇ ਨਿਊਜੀਲੈਂਡ ਸਰਕਾਰ ਕੋਲੋਂ ਸੈਕਸ਼ਨ 64 ਲਾਗੂ ਕਰਨ ਦੀ ਕੀਤੀ ਮੰਗ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮੌਜੂਦ ਪ੍ਰਵਾਸੀਆਂ ਵਲੋਂ ਨਿਊਜੀਲ਼ੈਂਡ ਸਰਕਾਰ ਨੂੰ ਪ੍ਰਦਰਸ਼ਨ ਕਰਕੇ ਐਮਰਜੈਂਸੀ ਬੈਨੇਫਿਟ ਦੇਣ ਦੀ ਮੰਗ ਕੀਤੀ ਗਈ ਹੈ।
ਮਨਿਸਟਰ ਆਫ ਸੋਸ਼ਲ ਡਵੈਲਪਮੈਂਟ ਅਤੇ ਇਮੀਗ੍ਰੇਸ਼ਨ ਨੂੰ ਸੋਸ਼ਲ ਸਕਿਓਰਟੀ ਐਕਟ ਦਾ ਸੈਕਸ਼ਨ 64 ਲਾਗੂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਜਿਸ ਤਹਿਤ ਪ੍ਰਵਾਸੀਆਂ ਨੂੰ ਐਮਰਜੈਂਸੀ ਬੈਨੇਫਿਟ ਦਿੱਤਾ ਜਾ ਸਕਦਾ ਹੈ।
ਪ੍ਰਦਰਸ਼ਨ ਕਰਨ ਵਾਲੀ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਦੇ ਇਸ ਸਮੇਂ ਪ੍ਰਵਾਸੀਆਂ ਨੇ ਆਪਣੇ ਘਰਾਂ ਨੂੰ ਮੁੜਣ ਦੀ ਥਾਂ ਇੱਥੇ ਰਹਿ ਕੇ ਨਿਊਜੀਲੈਂਡ ਦੀ ਲੇਬਰ ਸ਼ਾਰਟੇਜ ਨੂੰ ਖਤਮ ਕਰਨ ਬਾਰੇ ਸੋਚਿਆ ਸੀ, ਪਰ ਉਨ੍ਹਾਂ ਨੂੰ ਹੀ ਸਭ ਤੋਂ ਪਹਿਲਾਂ ਕੰਮਾਂ ਤੋਂ ਕੱਢਿਆ ਗਿਆ, ਜਦਕਿ ਸਭ ਨੂੰ ਪਤਾ ਹੈ ਕਿ ਇਸ ਵੇਲੇ ਨਿਊਜੀਲੈਂਡ ਵਿੱਚ ਪ੍ਰਵਾਸੀ ਕਰਮਚਾਰੀਆਂ ਦੀ ਕਿੰਨੀ ਵੱਡੀ ਕਿੱਲਤ ਹੈ।
ਪਹਿਲਾਂ ਵੀ ਮਾਰਚ ਤੋਂ ਮਈ ਤੱਕ ਸੈਕਸ਼ਨ 64 ਲਾਗੂ ਕੀਤੇ ਜਾਣ ਦੀ ਮੰਗ ਹੋਈ ਸੀ ਪਰ ਉਸ ਵੇਲੇ ਵੀ ਸਰਕਾਰ ਨੇ ਰੈਡ ਕਰੋਸ ਫੰਡਿਗ ਜਾਰੀ ਕਰਕੇ ਵੀਜੀਟਰ ਕੇਅਰ ਮਨਾਕੀ ਮੈਨੁਹਾਇਰੀ ਯੋਜਨਾ ਲਾਗੂ ਕਰ ਦਿੱਤੀ ਸੀ।
ਯੂਨੀਅਨ ਆਗੂਆਂ ਦਾ ਮੰਨਣਾ ਹੈ ਕਿ ਇਸ ਯੋਜਨਾ ਸਦਕਾ ਪ੍ਰਵਾਸੀਆਂ ਨੂੰ ਮੱਦਦ ਤਾਂ ਮਿਲੀ, ਪਰ ਸੱਮਸਿਆ ਹੁਣ ਇਹ ਹੈ ਕਿ ਨਵੰਬਰ ਤੋਂ ਬਾਅਦ ਇਹ ਯੋਜਨਾ ਅਮਲ ਵਿੱਚ ਨਹੀਂ ਰਹੇਗੀ, ਜਦਕਿ ਅਜੇ ਵੀ ਪ੍ਰਵਾਸੀਆਂ ਨੂੰ ਐਮਰਜੈਂਸੀ ਸਰਕਾਰੀ ਮੱਦਦ ਦੀ ਲੋੜ ਹੈ।

ADVERTISEMENT