Wednesday, 25 November 2020
20 November 2020 New Zealand

ਨਿਊਜੀਲੈਂਡ ਦੀ ਰਾਕੇਟ ਲੇਬ ਵਲੋਂ ਫਰਸਟ ਸਟੇਜ ਰੀਕਵਰੀ ਈਲੈਕਟਰੋਨ ਰਾਕੇਟ ਦਾ ਅੱਜ ਹੋਏਗਾ ਪ੍ਰੀਖਣ

ਨਿਊਜੀਲੈਂਡ ਦੀ ਰਾਕੇਟ ਲੇਬ ਵਲੋਂ ਫਰਸਟ ਸਟੇਜ ਰੀਕਵਰੀ ਈਲੈਕਟਰੋਨ ਰਾਕੇਟ ਦਾ ਅੱਜ ਹੋਏਗਾ ਪ੍ਰੀਖਣ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਰਾਕੇਟ ਲੇਬ ਵਲੋਂ ਅੱਜ ਇੱਕ ਮੀਲ ਪੱਥਰ ਦੀ ਸਥਾਪਨਾ ਕੀਤੀ ਜਾਏਗੀ, ਕੰਪਨੀ ਆਪਣੇ ਫਰਸਟ ਸਟੇਜ ਰੀਕਵਰੀ ਈਲੈਕਟਰੋਨ ਰਾਕੇਟ ਦਾ ਪ੍ਰੀਖਣ ਕਰੇਗੀ। ਜਿਸ ਤਹਿਤ ਰਾਕੇਟ ਦੇ ਅਹਿਮ ਹਿੱਸੇ ਨੂੰ ਦੁਬਾਰਾ ਤੋਂ ਵਰਤੋਂ ਵਿੱਚ ਲਿਆਉਣ ਲਈ ਪੈਰਾਸ਼ੂਟ ਰਾਂਹੀ ਸਪੇਸ ਤੋਂ ਪਾਣੀ ਵਿੱਚ ਲੈਂਡ ਕਰਵਾਇਆ ਜਾਏਗਾ।
ਚੀਫ ਐਕਜੀਕਿਊਟਿਵ ਪੀਟਰ ਬੈਕ ਅਨੁਸਾਰ ਜੇ ਇਹ ਪ੍ਰੀਖਣ ਸਫਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਦੁਬਾਰਾ ਤੋਂ ਵਰਤੋਂ ਵਿੱਚ ਆਉਣ ਵਾਲੇ ਰਾਕੇਟ ਇਲੈਕਟਰੋਨ ਨੂੰ ਛੋਟੇ ਉਪਗ੍ਰਹਿ ਛੱਡਣ ਲਈ ਵਰਤਿਆ ਜਾ ਸਕੇਗਾ ਅਤੇ ਪੁਲਾੜ ਦੇ ਖੇਤਰ ਵਿੱਚ ਨਿਊਜੀਲੈਂਡ ਲਈ ਇਹ ਅਹਿਮ ਕਦਮ ਰਹੇਗਾ।

ADVERTISEMENT