ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟੌਰੰਗੇ ਦੇ ਪੋਰਟ ਤੋਂ ਕੀਵੀ ਦੇ ਫਲਾਂ ਦੀ ਆਖਰੀ ਸ਼ੀਪਮੈਂਟ ਏਸ਼ੀਆ ਲਈ ਰਵਾਨਾ ਹੋ ਚੁੱਕੀ ਹੈ ਤੇ ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਕਾਲ ਅਤੇ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਦੇ ਬਾਵਜੂਦ ਇਸ ਸਾਲ ਰਿਕਾਰਡਤੋੜ ਕੀਵੀ ਫਲ (ਲਗਭਗ 3000 ਟਨ) ਜਾਪਾਨ, ਮਲੇਸ਼ੀਆ, ਫਿਲਪੀਨਜ, ਸਿੰਘਾਪੁਰ ਤੇ ਗ੍ਰੇਟਰ ਚਾਈਨਾ ਨੂੰ ਭੇਜੇ ਗਏ ਹਨ।
ਜੇਸਪਰੀ ਦੇ ਚੀਫ ਗਲੋਬਲ ਸਪਲਾਈ ਅਫਸਰ ਐਲੀਸਟਰ ਹਲਬਰਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੰਪਨੀ ਨੇ ਇਸ ਕੰਮ ਲਈ 49 ਵੱਡੇ ਵੈਸਲ, 18000 ਰੈਫ੍ਰੀਜਰੇਟਡ ਕੰਟੇਨਰਾਂ ਦੀ ਵਰਤੋਂ ਕੀਤੀ ਹੈ ਤੇ 157 ਮਿਲੀਅਨ ਕਲਾਸ 1 ਜੈਸਪਰੀ ਸਨਗੋਲਡ, ਗਰੀਨ, ਜੈਸਪਰੀ ਗਰੀਨ ਕੀਵੀ ਫਲ51 ਦੇਸ਼ਾਂ ਨੂੰ ਭੇਜਿਆ ਹੈ। ਉਨ੍ਹਾਂ ਮੰਨਿਆ ਕਿ ਕੋਰੋਨਾ ਕਾਲ ਕਰਕੇ ਇਸ ਵਾਰ ਕੰਮ ਕਰਨਾ ਕਾਫੀ ਔਖਾ ਰਿਹਾ, ਪਰ ਉਹ ਖੁਸ਼ ਹਨ ਕਿ ਉਹ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਸਫਲ ਰਹੇ।