Wednesday, 25 November 2020
20 November 2020 New Zealand

ਜਾਣੋ ਕਿੰਨੀ ਛੇਤੀ ਪੁੱਜ ਰਹੀ ਕੋਰੋਨਾ ਵੈਕਸੀਨ ਨਿਊਜੀਲੈਂਡ?

ਜਾਣੋ ਕਿੰਨੀ ਛੇਤੀ ਪੁੱਜ ਰਹੀ ਕੋਰੋਨਾ ਵੈਕਸੀਨ ਨਿਊਜੀਲੈਂਡ? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਕੰਪਨੀ ਫਾਈਜਰ ਵਲੋਂ ਬਾਇਓਐਨਟੇਕ ਨਾਲ ਰੱਲ ਕੇ ਬਣਾਈ ਕੋਰੋਨਾ ਦੀ ਦਵਾਈ ਸਫਲ ਹੋਣ ਦੀ ਖੁਸ਼ਖਬਰੀ ਤੋਂ ਬਾਅਦ ਦੁਨੀਆਂ ਭਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਦਵਾਈ ਮਰੀਜਾਂ 'ਤੇ 95% ਕਾਰਗਰ ਦੱਸੀ ਜਾ ਰਹੀ ਹੈ। ਇਸ ਲਈ ਨਿਊਜੀਲੈਂਡ ਸਰਕਾਰ ਨੇ ਵੀ 1.5 ਮਿਲੀਅਨ ਟੀਕਿਆਂ ਦਾ ਆਰਡਰ ਕਰ ਦਿੱਤਾ ਹੈ, ਭਾਵ 2 ਟੀਕਿਆਂ ਦਾ ਕੋਰਸ ਹੋਣ ਕਰਕੇ ਇਹ 7.5 ਲੱਖ ਲੋਕਾਂ ਲਈ ਕਾਫੀ ਹੋਏਗੀ।
ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਦਵਾਈ ਨਿਊਜੀਲੈਂਡ ਵਾਸੀਆਂ ਲਈ ਕਦੋਂ ਤੱਕ ਮੁੱਹਈਆ ਹੋਏਗੀ, ਜੇ ਨਹੀ ਤਾਂ ਦੱਸਦੀਏ ਕਿ ਅਜੇ ਸ਼ਨੀਵਾਰ ਤੱਕ ਫਾਈਜਰ ਕੰਪਨੀ ਨੇ ਐਫ ਡੀ ਏ ਤੋਂ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ (ਈ ਯੂ ਏ) ਲੈਣਾ ਹੈ, ਵਾਈਟਹਾਊਸ ਕੋਰੋਨਾਵਾਇਰਸ ਟਾਸਕਫੋਰਸ ਦਾ ਕਹਿਣਾ ਹੈ ਕਿ ਉਸ ਤੋਂ ਤੁਰੰਤ ਬਾਅਦ 24 ਘੰਟਿਆਂ ਦੇ ਅੰਦਰ ਦਵਾਈ ਅਮਰੀਕਾ ਭਰ ਵਿੱਚ ਸ਼ਿੱਪ ਕਰ ਦਿੱਤੀ ਜਾਏਗੀ।
ਪਰ ਜੇ ਗੱਲ ਕਰੀਏ ਹੋਰਨਾਂ ਮੁਲਕਾਂ ਦੀ ਜਾਂ ਨਿਊਜੀਲੈਂਡ ਦੀ ਤਾਂ ਉਸਨੂੰ ਅਜੇ ਦਵਾਈ ਦੀ ਹਾਸਿਲ ਕਰਨ ਲਈ ਮਹੀਨਿਆਂ ਬੱਧੀ ਇੰਤਜਾਰ ਕਰਨਾ ਪਏਗਾ, ਕਿਉਂਕਿ ਅਮਰੀਕਾ ਵਿੱਚ ਇਸ ਵੇਲੇ ਕੋਰੋਨਾ ਮਹਾਂਮਾਰੀ ਨੂੰ ਲੈਕੇ ਐਮਰਜੈਂਸੀ ਹੈ ਅਤੇ ਜਦੋਂ ਤੱਕ ਹਾਲਾਤ ਕਾਬੂ ਵਿੱਚ ਨਹੀਂ ਆਉਂਦੇ ਅਮਰੀਕਾ ਦੂਜੇ ਮੁਲਕਾਂ ਨੂੰ ਦਵਾਈ ਭੇਜਣ ਬਾਰੇ ਸੋਚ ਵੀ ਨਹੀਂ ਸਕਦਾ।
ਇਸ ਤੋਂ ਬਾਅਦ ਜੇ ਗੱਲ ਕਰੀਏ ਮੋਡਰਨਾ ਕੰਪਨੀ ਦੀ ਦਵਾਈ ਦੀ ਤਾਂ ਉਸਦਾ ਤੀਜਾ ਟ੍ਰਾਇਲ ਫੇਸ ਚੱਲ ਰਿਹਾ ਹੈ, ਭਾਂਵੇ ਦਵਾਈ ਕਾਰਗਰ ਹੈ, ਪਰ ਫਿਰ ਵੀ ਇਸ ਨੂੰ ਮਾਨਤਾ ਮਿਲਣ ਤੋਂ ਲੈਕੇ ਮਰੀਜਾਂ ਤੱਕ ਦਵਾਈ ਪੁੱਜਣ ਨੂੰ ਅਣਮਿੱਥਿਆ ਸਮਾਂ ਲੱਗ ਸਕਦਾ ਹੈ।

ADVERTISEMENT