Wednesday, 25 November 2020
20 November 2020 New Zealand

ਕਿਸਮਤ ਹੋਏ ਤਾਂ ਏਦਾਂ ਦੀ...

ਲੋਟੋ ਵਾਲਿਆਂ ਨੇ ਬੰਦੇ ਨੂੰ ਲੱਭ ਕੇ ਦੱਸਿਆ ਕਿ ਉਹ ਹੈ $5.5 ਮਿਲੀਆਨ ਦਾ ਵਿਜੇਤਾ
ਕਿਸਮਤ ਹੋਏ ਤਾਂ ਏਦਾਂ ਦੀ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੱਚਮੁੱਚ ਕਿਸਮਤ ਹੋਏ ਤਾਂ ਵਾਇਕਾਟੋ ਦੇ ਉਸ ਬੰਦੇ ਵਰਗੀ ਜਿਸ ਨੇ 17 ਅਕਤੂਬਰ ਦੇ ਡਰਾਅ ਦੀ ਟਿਕਟ ਖ੍ਰੀਦ ਤਾਂ ਲਈ, ਪਰ ਇਹ ਸੋਚ ਕੇ ਟਿਕਟ ਕਦੇ ਚੈੱਕ ਹੀ ਨਹੀਂ ਕੀਤੀ ਕਿ ਉਹ $5.5 ਮਿਲੀਅਨ ਦੀ ਲਾਟਰੀ ਜਿੱਤ ਚੁੱਕਾ ਹੋਏਗਾ ਤੇ ਲਾਟਰੀ ਦੀ ਟਿਕਟ ਲਗਭਗ ਇੱਕ ਮਹੀਨਾ ਉਸ ਦੇ ਕਾਰ ਦੇ ਗਲਵਜ਼ ਬਾਕਸ ਵਿੱਚ ਪਈ ਰਹੀ। ਪਰ ਜਦੋਂ ਕਿਸਮਤ ਮਿਹਰਬਾਨ ਹੋਏ ਤਾਂ ਗਲਤੀਆਂ ਵੀ ਗਲਤੀਆਂ ਨੀ ਰਹਿੰਦੀਆਂ ਤੇ ਕੁਝ ਅਜਿਹਾ ਹੀ ਹੋਇਆ ਇਸ ਵਿਅਕਤੀ ਨਾਲ ਵੀ, ਜਿਸ ਨੂੰ ਲੋਟੋ ਵਾਲਿਆਂ ਨੇ ਖੁਦ ਲੱਭ ਕੇ ਸੂਚਿਤ ਕੀਤਾ ਕਿ ਉਹ $5.5 ਮਿਲੀਅਨ ਦਾ ਵਿਜੇਤਾ ਬਣਿਆ ਹੈ। ਵਿਅਕਤੀ ਨੇ ਟਿਕਟ ਮੋਰਨਜ਼ਵਿਲੇ ਤੋਂ ਖ੍ਰੀਦੀ ਸੀ। ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਿਆ ਹੈ।

ADVERTISEMENT