Wednesday, 25 November 2020
20 November 2020 New Zealand

ਇਮੀਗ੍ਰੇਸ਼ਨ ਨਿਊਜੀਲੈਂਡ 6000 ਦੇ ਲਗਭਗ ਪ੍ਰਵਾਸੀ ਕਰਮਚਾਰੀਆਂ ਨੂੰ ਦੇ ਚੁੱਕੀ ਨਿਊਜੀਲੈਂਡ ਆਉਣ ਦੀ ਇਜਾਜਤ

ਇਮੀਗ੍ਰੇਸ਼ਨ ਨਿਊਜੀਲੈਂਡ 6000 ਦੇ ਲਗਭਗ ਪ੍ਰਵਾਸੀ ਕਰਮਚਾਰੀਆਂ ਨੂੰ ਦੇ ਚੁੱਕੀ ਨਿਊਜੀਲੈਂਡ ਆਉਣ ਦੀ ਇਜਾਜਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰਡਰ ਇਸ ਵੇਲੇ ਲਗਭਗ ਸਾਰੇ ਹੀ ਯਾਤਰੀਆਂ ਲਈ ਬੰਦ ਪਿਆ ਹੈ, ਪਰ ਇਸਦੇ ਬਾਵਜੂਦ ਜੂਨ ਤੋਂ ਨਵੰਬਰ ਤੱਕ 6000 ਦੇ ਲਗਭਗ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲ਼ੈਂਡ ਆਉਣ ਦੀ ਇਜਾਜਤ ਦੇ ਚੁੱਕਾ ਹੈ। ਇਹ ਕਰਮਚਾਰੀ ਕਰੀਟੀਕਲ ਵਰਕ ਸ਼੍ਰੇਣੀ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਮਾਹਿਰ ਮਛੂਆਰਿਆਂ ਤੋਂ ਲੈਕੇ ਸਿਹਤ ਕਰਮਚਾਰੀ ਸ਼ਾਮਿਲ ਹਨ।
ਹਾਲਾਂਕਿ ਦੂਜੇ ਕਰਮਚਾਰੀਆਂ ਲਈ ਵੀ ਥੋੜੀ ਨਰਮਾਈ ਵਰਤੇ ਜਾਣ ਦੀ ਮੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ। ਪਰ ਨਿਊਜੀਲੈਂਡ ਸਰਕਾਰ ਇਸ ਤ'ੇ ਅਜੇ ਵੀ ਅੜੀ ਹੋਈ ਹੈ ਅਤੇ ਸਿਰਫ ਉਨ੍ਹਾਂ ਹੀ ਵਿਦੇਸ਼ੀ ਕਰਮਚਾਰੀਆਂ ਨੂੰ ਹੀ ਇਜਾਜਤ ਦੇ ਰਹੀ ਹੈ, ਜਿਨ੍ਹਾਂ ਦੀ ਲੋੜ ਕਾਫੀ ਜਿਆਦਾ ਮੰਨੀ ਜਾ ਰਹੀ ਹੈ।
ਇਮੀਗ੍ਰੇਸ਼ਨ ਵਕੀਲ ਰੇਸ਼ਲ ਮੈਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਹੁਤੇ ਗ੍ਰਾਹਕਾਂ ਵਲੋਂ ਆਪਣੇ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣ ਲਈ ਫਾਈਲਾਂ ਲਾਈਆਂ ਗਈਆਂ ਸਨ, ਪਰ ਜਿਆਦਾਤਰ ਨੂੰ ਹੁਣ ਤੱਕ ਨਿਰਾਸ਼ਾ ਹੀ ਹੱਥ ਲੱਗੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਨਿਯਮਾਂ ਵਿੱਚ ਥੋੜੀ ਨਰਮਾਈ ਲਿਆਉਣੀ ਚਾਹੀਦੀ ਹੈ,ਕਿਉਂਕਿ ਇਹ ਇਕਾਨਮੀ ਲਈ ਵੀ ਵਧੀਆ ਸਾਬਿਤ ਹੋਏਗਾ।

ADVERTISEMENT