ਹੜ੍ਹਾਂ ਤੋਂ ਬਾਅਦ ਨੈਪੀਅਰ ਵਿੱਚ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸੋਮਵਾਰ ਨੈਪੀਅਰ ਵਿੱਚ ਹੋਈ ਭਾਰੀ ਬਾਰਿਸ਼ ਕਰਕੇ ਆਏ ਹੜ੍ਹਾਂ ਦੇ ਚਲਦਿਆਂ ਨੈਪੀਅਰ ਵਿੱਚ ਘੱਟੋ-ਘੱਟ 100 ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ ਰਹਿਣ ਯੋਗ ਨਹੀਂ ਰਹੇ ਹਨ। ਇਸ ਤੋਂ ਇਲਾਵਾ 200 ਪਰਿਵਾਰ ਐਮਰਜੈਂਸੀ ਅਕਮੋਡੇਸ਼ਨ ਵਿੱਚ ਰਹਿਣ ਨੂੰ ਮਜਬੂਰ ਹਨ।
ਜਿਨ੍ਹਾਂ ਘਰਾਂ ਚੋਂ ਪਾਣੀ ਨਿਕਲ ਵੀ ਗਿਆ ਹੈ, ਉਨ੍ਹਾਂ ਵਿੱਚ ਖਰਾਬ ਹੋਏ ਸਮਾਨ ਦੇ ਢੇਰ ਪਏ ਹਨ ਅਤੇ ਇਹ ਸਮਾਨ ਰਿਹਾਇਸ਼ੀ ਘਰਾਂ ਚੋਂ ਕੱਢ ਕੇ ਸੜਕਾਂ ਕਿਨਾਰੇ ਰੱਖ ਰਹੇ ਹਨ। ਹਰ ਪਾਸੇ ਅਜਿਹੇ ਢੇਰ ਦੇਖੇ ਜਾ ਰਹੇ ਹਨ। ਇਨ੍ਹਾਂ ਵਿੱਚ ਘਰਾਂ ਵਿੱਚ ਵਰਤੋਂ ਦੇ ਸਮਾਨ ਜਿਵੇਂ ਕਿ ਫਰਨੀਚਰ, ਬੈੱਡ, ਕੱਪੜੇ, ਸੂਟਕੇਸ ਆਦਿ ਸ਼ਾਮਿਲ ਹਨ। ਇੱਕ ਅੰਦਾਜੇ ਅਨੁਸਾਰ ਇਹ ਨੁਕਸਾਨ ਕਈ ਮਿਲੀਅਨ ਡਾਲਰਾਂ ਦਾ ਦੱਸਿਆ ਜਾ ਰਿਹਾ ਹੈ।