Wednesday, 25 November 2020
20 November 2020 New Zealand

ਇਮੀਗਰੇਸ਼ਨ ਨੇ ਰੱਦ ਕੀਤੀ ਔਰਤ ਦੀ ਰੈਜੀਡੈਂਸ ਅਰਜ਼ੀ

ਬੇਟੀ ਦੇ ਜਨਮ ਬਾਰੇ ਰੱਖਿਆ ਸੀ ਓਹਲਾ
ਇਮੀਗਰੇਸ਼ਨ ਨੇ ਰੱਦ ਕੀਤੀ ਔਰਤ ਦੀ ਰੈਜੀਡੈਂਸ ਅਰਜ਼ੀ - NZ Punjabi News
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ 22 ਸਾਲਾ ਔਰਤ ਦੀ ਰੈਜੀਡੈਂਸ ਅਰਜ਼ੀ ਰੱਦ ਕਰ ਦਿੱਤੀ ਹੈ। ਦੋਸ਼æ ਲੱਗਾ ਹੈ ਉਸਨੇ ਆਪਣੀ ਬੇਟੀ ਦੇ ਜਨਮ ਬਾਰੇ ਓਹਲਾ ਰੱਖਿਆ ਸੀ, ਹਾਲਾਂਕਿ ਉਸਨੇ ਆਪਣੀ ਅਰਜ਼ੀ ਇੰਡੀਪੈਂਡੈਂਟ ਚਾਈਲਡ ਦੇ ਅਧਾਰ 'ਤੇ ਲਾਈ ਸੀ ਤੇ ਉਸਦੀ ਮਾਤਾ ਇੱਥੋਂ ਦੀ ਸਿਟੀਜ਼ਨ ਹੈ। ਇੀਗਰੇਸ਼ਨ ਦਾ ਮੰਨਣਾ ਹੈ ਕਿ ਜਿਹੜੇ ਐਪਲੀਕੈਂਟ ਦੇ ਖੁਦ ਬੱਚੇ ਹੋਣ, ਉਹ ਇੰਡੀਪੈਂਡ ਚਾਈਲਡ ਦੇ ਅਧਾਰ 'ਤੇ ਰੈਜੀਡੈਂਟ ਵੀਜ਼ਾ ਹਾਸਲ ਨਹੀਂ ਕਰ ਸਕਦਾ। ਇਹ ਮਾਮਲਾ ਪ੍ਰੋਟੈਸ਼ਨ ਟ੍ਰਿਬਿਊਨ ਕੋਲ ਵੀ ਪੁੱਜਾ ਸੀ ਤੇ ਹੁਣ ਕੇਸ ਇਮੀਗਰੇਸ਼ਨ ਮਨਿਸਟਰ ਕੋਲ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲੀਪੀਨਜ ਨਾਲ 22 ਸਾਲਾ ਔਰਤ (ਛੋਟਾ ਨਾਂ ਆਈ ਪੀ) ਨਾਲ ਸਬੰਧਤ ਹੈ। ਜਿਸਦੀ ਮਾਤਾ ਵੀ ਫਿਲੀਪੀਨਜ ਮੂਲ ਦੀ ਹੈ ਜੋ ਕਈ ਸਾਲ  ਪਹਿਲਾਂ ਇੱਥੇ ਆ ਕੇ ਨਿਊਜ਼ੀਲੈਂਡ ਸਿਟੀਜ਼ਨ ਵਿਅਕਤੀ ਦੀ ਪਾਰਟਨਰ ਬਣਨ ਇੱਥੋਂ ਦੀ ਸਿਟੀਜ਼ਨ ਬਣ ਗਈ ਸੀ। ਆਈਪੀ ਸਮੇਤ ਉਸਦੇ ਤਿੰਨੇ ਬੱਚੇ ਫਿਲੀਪੀਨਜ ਵਿੱਚ ਰਹਿੰਦੇ ਸਨ, ਜਿਨ੍ਹਾਂ ਚੋਂ ਆਈਪੀ ਸਭ ਤੋਂ ਛੋਟੀ ਹੈ। ਆਈਪੀ ਦੇ ਵੱਡੇ ਭੈਣ ਭਰਾ ਤਾਂ ਆਪਣੀ ਮਾਤਾ ਦੇ ਅਧਾਰ 'ਤੇ ਇੰਡੀਪੈਂਡੈਂਟ ਚਾਈਲਡ ਵਾਲੀ ਕੈਟਾਗਿਰੀ ਦੇ ਅਧਾਰ 'ਤੇ ਸਾਲ 2015 ਅਤੇ ਸਾਲ 2016 'ਚ ਨਿਊਜ਼ੀਲੈਂਡ ਦੇ ਰੈਜੀਡੈਂਟ ਬਣ ਗਏ ਸਨ ਪਰ ਆਈਪੀ ਰਹਿ ਗਈ। ਉਸਨੇ ਸਾਲ 2019 'ਚ ਜਦੋਂ ਇਮੀਗਰੇਸ਼ਨ ਕੋਲ ਇੰਡੀਪੈਂਡੈਂਟ ਚਾਈਲਡ ਵਾਲੀ ਐਪਲੀਕੇਸ਼ਨ ਲਾਈ ਤਾਂ ਉਸਨੇ ਉਸ ਵੇਲੇ ਆਪਣੀ ਬੱਚੀ ਦਾ ਜ਼ਿਕਰ ਨਹੀਂ ਕੀਤਾ ਸੀ। ਜਦੋਂ ਇਮੀਗਰੇਸ਼ਨ ਨੇ ਹੋਰ ਪੇਪਰ ਮੰਗੇ ਤਾਂ ਉਸਨੂੰ ਬੱਚੀ ਬਾਰੇ ਖੁਲਾਸਾ ਕਰਨਾ ਪਿਆ।
ਦਸਤਾਵੇਜ਼ਾਂ ਅਨੁਸਾਰ ਆਈਪੀ ਦੀ ਇਹ ਬੱਚੀ 7 ਸਾਲਾ ਬੱਚੀ ਉਸ ਅਧਾਰ 'ਤੇ ਪੈਦਾ ਹੋਈ ਸੀ ਜਦੋਂ 13 ਸਾਲ ਦੀ ਉਮਰ 'ਚ ਉਸਦਾ ਰੇਪ ਹੋ ਗਿਆ ਸੀ।ਜਿਸ ਬਾਰੇ ਆਈਪੀ ਦੀ ਮਾਤਾ ਦਾ ਵੀ ਕਹਿਣਾ ਹੈ ਕਿ ਉਸ ਵੇਲੇ ਸਾਰਾ ਪਰਿਵਾਰ ਸਦਮੇ 'ਚ ਚਲਾ ਗਿਆ ਸੀ ਅਬੌਰਸ਼ਨ ਵੀ ਸੰਭਵ ਨਹੀਂ ਸੀ। ਉਸੇ ਦੌਰਾਨ ਆਈਪੀ ਦਾ ਬਾਪ ਵੀ ਪਰਿਵਾਰ ਨੂੰ ਛੱਡ ਗਿਆ ਸੀ ਆਈਪੀ ਦੀ ਮਾਂ ਆਪਣੇ ਤਿੰਨ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕਮਾਈ ਕਰਨ ਵਾਸਤੇ ਸਿੰਗਪੋਰ ਅਤੇ ਦੁਬਈ ਚਲੀ ਗਈ ਸੀ। ਸਾਲ 2007 'ਚ ਨਿਊਜ਼ੀਲੈਂਡ ਆ ਗਈ। ਜਿਸ ਪਿੱਛੋਂਂ ਨਿਊਜ਼ੀਲੈਂਡ ਸਿਟੀਜ਼ਨ ਨਾਲ ਰਿਲੇਸ਼ਨਸ਼ਿਪ ਦੇ ਅਧਾਰ 'ਤੇ 2012 'ਚ ਰੈਜ਼ੀਡੈਂਟ ਵੀਜ਼ਾ ਹਾਸਲ ਕਰਨ ਪਿੱਛੋਂ ਸਿਟੀਜ਼ਨ ਬਣ ਗਈ ਸੀ।
ਉਸਤੋਂ ਬਾਅਦ ਦੋ ਵੱਡੇ ਬੱਚੇ ਵੀ ਫਿਲੀਪੀਨਜ ਤੋਂ ਨਿਊਜ਼ੀਲੈਂਡ ਆ ਕੇ ਰੈਜੀਡੈਂਟ ਬਣ ਗਏ ਪਰ ਸਭ ਤੋਂ ਕੁੜੀ ਆਈਪੀ ਪਿੱਛੇ ਰਹਿ ਗਈ ਸੀ। ਹੁਣ ਟ੍ਰਿਬਿਊਨ ਵੱਲੋਂ ਵੀ ਅਪੀਲ ਰੱਦ ਕੀਤੇ ਜਾਣ ਪਿੱਛੋਂ ਇਹ ਕੇਸ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਕੋਲ ਰੈਫਰ ਕਰ ਦਿੱਤਾ ਗਿਆ ਹੈ।
ADVERTISEMENT