Friday, 23 February 2024
21 November 2020 New Zealand

ਲਗਾਤਾਰ ਜਾਗਣ ਕਰਕੇ ਵਾਪਰਿਆ ਸੀ ਕਮਲਪ੍ਰੀਤ ਸਿੰਘ ਨਾਲ ਘਾਤਕ ਸੜਕੀ ਹਾਦਸਾ

ਦੋਸਤ ਦੀ ਭੈਣ ਨੂੰ ਏਅਰਪੋਰਟ ਤੋਂ ਲਿਆਉਣਾ ਪਿਆ ਜਾਨ ‘ਤੇ ਭਾਰੀ
ਲਗਾਤਾਰ ਜਾਗਣ ਕਰਕੇ ਵਾਪਰਿਆ ਸੀ ਕਮਲਪ੍ਰੀਤ ਸਿੰਘ ਨਾਲ ਘਾਤਕ ਸੜਕੀ ਹਾਦਸਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 27 ਮਾਰਚ 2017 ਦੀ ਰਾਤ ਨੂੰ 23 ਸਾਲਾ ਕਮਲਪ੍ਰੀਤ ਸਿੰਘ ਨੂੰ ਆਪਣੀ ਮਿੱਤਰ ਕਮਲਜੀਤ ਪੰਧੇਰ ਦਾ ਸਪਰਿੰਗ ਜੰਕਸ਼ਨ (ਕ੍ਰਾਈਸਚਰਚ ਤੋਂ ਢਾਈ ਘੰਟੇ ਦੀ ਦੂਰੀ 'ਤੇ ਸਥਿਤ) ਤੋਂ ਫੋਨ ਆਇਆ ਸੀ ਕਿ ਕੀ ਉਹ ਉਸਦੀ ਭੈਣ ਅਤੇ ੳੇੁਸਦਾ ਬੇਟੇ ਨੂੰ ਕ੍ਰਾਈਸਚਰਚ ਏਅਰਪੋਰਟ ਤੋਂ ਪਿੱਕ ਕਰ ਲੈਣਗੇ ਤਾਂ ਜੋ ਉਨ੍ਹਾਂ ਨੂੰ ਟੈਕਸੀ ਨਾ ਲੈਣੀ ਪਏ। ਰਾਤ 12.30 ਵਜੇ ਤੱਕ ਕਮਲਪ੍ਰੀਤ ਕੰਮ 'ਤੇ ਸੀ ਤੇ ਉਸਤੋਂ ਤੁੰਰਤ ਬਾਅਦ ਉਹ ਆਪਣੇ 19 ਸਾਲਾ ਦੋਸਤ ਲਵਪ੍ਰੀਤ ਸਿੰਘ ਨਾਲ ਕ੍ਰਾਈਸਚਰਚ ਏਅਰਪੋਰਟ ਲਈ ਤੁਰ ਪਿਆ। 2 ਵਜੇ ਉਹ ਏਅਰਪੋਰਟ ਪੁੱਜੇ ਤੇ ਪੰਧੇਰ ਦੀ ਭੈਣ ਨੂੰ ਪਿੱਕ ਕਰ ਵਾਪਿਸ ਸਪਰਿੰਗ ਜੰਕਸ਼ਨ ਲਈ ਤੁਰ ਪਏ।
ਏਅਰਪੋਰਟ ਜਾਂਦੇ ਹੋਏ ਦੋਨਾਂ ਨੂੰ ਰਸਤੇ ਵਿੱਚ ਤੇਜ ਰਫਤਾਰ ਕਾਰ ਚਲਾਉਣ ਕਰਕੇ ਇੱਕ ਪੁਲਿਸ ਕਰਮਚਾਰੀ ਵਲੋਂ ਰੋਕਿਆ ਵੀ ਗਿਆ, ਪਰ ਮੁਆਫੀ ਮੰਗਣ 'ਤੇ ਦੋਨਾਂ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ। ਇਸ ਮੌਕੇ ਕੋਮਲਪ੍ਰੀਤ ਦਾ ਅਲਕੋਹਲ ਟੈਸਟ ਵੀ ਹੋਇਆ ਸੀ, ਜਿਸਨੂੰ ਉਸਨੇ ਪਾਸ ਕਰ ਲਿਆ।
6.30 ਵਜੇ ਸਵੇਰੇ ਉਹ ਸਪਰਿੰਗ ਜੰਕਸ਼ਨ ਪਹੁੰਚ ਗਏ ਤੇ ਇੱਥੇ ਪੰਧੇਰ ਉਨ੍ਹਾਂ ਨੂੰ ਕੈਫੇ 'ਤੇ ਮਿਲੀ। ਪੰਧੇਰ ਨੇ ਉਨ੍ਹਾਂ ਲਈ ਕੌਫੀ ਬਣਾਈ ਪਰ ਦੋਨਾਂ ਨੇ ਅੱਧੀ ਕੁ ਕੌਫੀ ਹੀ ਪੀਤੀ ਅਤੇ ਇਹ ਕਹਿੰਦਿਆਂ ਉਥੋਂ ਤੁਰ ਪਏ ਕਿ ਕਮਲਪ੍ਰੀਤ ਨੇ 2 ਵਜੇ ਤੱਕ ਕੰਮ ਦੀ ਸ਼ਿਫਟ 'ਤੇ ਜਾਣਾ ਹੈ।
ਪੰਧੇਰ ਨੇ ਉਨ੍ਹਾਂ ਨੂੰ ਪੁੱਜ ਕੇ ਖੈਰੀਅਤ ਦਾ ਮੈਸੇਜ ਕਰਨ ਲਈ ਕਿਹਾ।
7.44 'ਤੇ ਕਮਲਪ੍ਰੀਤ ਦਾ ਮੈਸੇਜ ਪੰਧੇਰ ਨੂੰ ਆਇਆ ਕਿ ਉਹ ਆਪਣੀ ਮੰਜਿਲ ਤੋਂ 100 ਕਿਲੋਮੀਟਰ ਦੂਰ ਹੀ ਹਨ। ਇਸ ਦੌਰਾਨ ਕਮਲਪ੍ਰੀਤ ਨੂੰ ਲਗਾਤਾਰ ਜਾਗਦਿਆਂ 19 ਘੰਟੇ ਹੋ ਗਏ ਸਨ ਤੇ ਇਹ ਹਾਲਤ ਕਿਸੇ ਵਿਅਕਤੀ ਦੇ ਕਾਨੂੰਨੀ ਸੀਮਾ ਤੋਂ ਦੁਗੱਣੀ ਅਲਕੋਹਲ ਲਏ ਜਾਣ ਦੇ ਬਰਾਬਰ ਸੀ। ਧੁੰਦ ਪਈ ਹੋਈ ਸੀ ਤੇ ਵਿਜੀਬੀਲੀਟੀ ਕੁਝ ਮੀਟਰ ਦੀ ਹੀ ਸੀ, ਅਚਾਨਕ ਕਮਲਪ੍ਰੀਤ ਦੀ ਅੱਖ ਲੱਗੀ ਤੇ ਸਾਹਮਣੇ ਆਉਂਦੇ ਟਰੱਕ ਨਾਲ ਉਸਦੀ ਨਿਸਾਨ ਸੰਨੀ ਜਾ ਟਕਰਾਈ ਤੇ ਕਾਰ ਦੀ ਹਾਲਤ ਦੱਸਦੀ ਹੈ ਕਿ ਬਾਕੀ ਮੌਕੇ 'ਤੇ ਕੀ ਕੁਝ ਵਾਪਰਿਆ। ਮੌਕੇ 'ਤੇ ਹੀ ਕਮਲਪ੍ਰੀਤ ਤੇ ਲਵਪ੍ਰੀਤ ਦੀ ਮੌਤ ਹੋ ਗਈ।
ਛਾਣਬੀਣ ਹੋਈ ਤੇ ਇਹ ਸਭ ਹੁਣ ਸਾਹਮਣੇ ਆਇਆ ਹੈ ਕਿ ਕਮਲਪ੍ਰੀਤ ਦੀ ਗੱਡੀ ਵਿੱਚ ਕੋਈ ਨੁਕਸ ਨਹੀਂ ਸੀ, ਬੱਸ ਨੀਂਦ ਨਾ ਲੈਣ ਕਰਕੇ ਉਸਦਾ ਸ਼ਰੀਰ ਥਕਾਵਟ ਵਿੱਚ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।
ਕੋਰਨਰ ਵਲੋਂ ਇਸ ਨੂੰ ਇੱਕ ਵੱਡੀ ਅਣਗਹਿਲੀ ਦੱਸਦਿਆਂ ਸਭ ਲਈ ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਕਦੇ ਵੀ ਅਜਿਹਾ ਰਿਸਕ ਨਾ ਲਿਆ ਜਾਏ, ਜੋ ਦੂਜਿਆਂ ਲਈ ਤੇ ਆਪਣੇ ਲਈ ਘਾਤਕ ਸਾਬਿਤ ਹੋਏ।
ਕਮਲਪ੍ਰੀਤ ਨਾਲ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਉਸਨੂੰ ਇੰਡੀਆ ਤੋਂ ਆਏ ਨੂੰ ਸਿਰਫ 15 ਮਹੀਨੇ ਹੀ ਹੋਏ ਸਨ।

ADVERTISEMENT
NZ Punjabi News Matrimonials