Wednesday, 25 November 2020
21 November 2020 New Zealand

ਨਿਊਜ਼ੀਲੈਂਡ 'ਚ 64 ਸਾਲਾ ਔਰਤ ਮਾਂ ਬਣੀ

ਮੈਡੀਕਲ ਖੇਤਰ 'ਚ ਦੇਸ਼ ਦਾ ਰਚਿਆ ਨਵਾਂ ਇਤਿਹਾਸ
ਨਿਊਜ਼ੀਲੈਂਡ 'ਚ 64 ਸਾਲਾ ਔਰਤ ਮਾਂ ਬਣੀ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ 'ਚ 64 ਸਾਲਾ ਔਰਤ ਨੇ ਮੁੰਡੇ ਨੂੰ ਜਨਮ ਦੇ ਕੇ ਮੈਡੀਕਲ ਖੇਤਰ 'ਚ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਧ ਉਮਰ 'ਚ ਮਾਂ ਬਣਨ ਵਾਲੀ ਔਰਤ 57 ਸਾਲ ਦੀ ਸੀ।
ਕੌਮੀ ਮੀਡੀਆ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲਾਂ 'ਚ 50 ਸਾਲ ਤੋਂ ਵੱਧ ਉਮਰ 'ਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੀ ਗਿਣਤੀ 30 ਦੇ ਕਰੀਬ ਸੀ। ਹੈਰਾਨੀਜਨਕ ਗੱਲ ਇਹ ਵੀ ਹੈ ਇਹ ਔਰਤ ਦਾ ਨਵਾਂ ਬੱਚਾ ਆਪਣੇ ਪੋਤਰੇ-ਦੋਹਤਰਿਆਂ ਨਾਲੋਂ ਛੋਟਾ ਹੈ। ਆਪਣੀ ਤਮੰਨਾ ਪੂਰੀ ਕਰਨ ਲਈ ਯੂਰਪ ਦੇ ਕਿਸੇ ਦੇਸ਼ 'ਚ ਜਾ ਕੇ ਬੱਚਾ ਪੈਦਾ ਕਰਨ ਵਾਲੀ ਇਸ ਔਰਤ ਦਾ ਕਹਿਣਾ ਹੈ ਕਿ ਦੇਸ਼ ਦੇ ਫਰਟਿਲਟੀ ਕਾਨੂੰਨਾਂ ਨੂੰ ਬਦਲਣ ਦੀ ਲੋੜ ਹੈ ਜੋ ਵੇਲਾ ਵਿਹਾਅ ਚੁੱਕੇ ਹਨ। ਬੱਚੇ ਦੀ ਪ੍ਰਾਈਵੇਟੀ ਵਾਲੇ ਕਾਰਨਾਂ ਕਰਕੇ ਔਰਤ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ।

ADVERTISEMENT