Friday, 23 February 2024
21 November 2020 New Zealand

ਹਾਲੀਵੁੱਡ ਦੇ ਸਟਾਰ ਵੀ ਕਰਦੇ ਨਿਊਜੀਲੈਂਡ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਵਾਹ-ਵਾਹੀ

ਹਾਲੀਵੁੱਡ ਦੇ ਸਟਾਰ ਵੀ ਕਰਦੇ ਨਿਊਜੀਲੈਂਡ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਵਾਹ-ਵਾਹੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਮਸ਼ਹੂਰ ਹਾਲੀਵੁੱਡ ਦੇ ਅੰਤਰ-ਰਾਸ਼ਟਰੀ ਮੂਵੀ ਸਟਾਰ ਜੋਨ ਚੋ ਤੇ ਟਿਮ ਰੋਥ ਇਸ ਵੇਲੇ ਨਿਊਜੀਲੈਂਡ ਵਿੱਚ ਹਨ ਅਤੇ ਆਪਣੀ ਮੂਵੀ 'ਪੰਚ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਵਿੱਚ ਨਿਊਜੀਲੈਂਡ ਦੇ ਫਿਲਮੀ ਅਦਾਕਾਰ ਜੋਰਡਨ ਉਸਟਰਹੋਫ ਵੀ ਭੂਮਿਕਾ ਨਿਭਾਅ ਰਹੇ ਹਨ।
ਟਿਮ ਰੋਥ ਦਾ ਨਿਊਜੀਲੈਂਡ ਸਬੰਧੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਪ੍ਰਤੀ ਮੰਨਣਾ ਹੈ ਕਿ ਉਹ ਇਸ ਵੇਲੇ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਥਾਂ 'ਤੇ ਮੌਜੂਦ ਹਨ ਅਤੇ ਇਸਦਾ ਕਾਰਨ ਹੈ ਕਿ ਇੱਥੋਂ ਦੀ ਕਮਾਨ ਬਹੁਤ ਹੀ ਨਿਪੁੰਨ ਰਾਜਨੀਤੀਕ ਨੇਤਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਹੱਥ ਹੈ। ਹਾਲਾਂਕਿ ਕਿ ਟਿਮ ਨੇ ਇਸ ਤੋਂ ਬਾਅਦ ਯੂਰਪ ਤੇ ਅਫਰੀਕਾ ਵਿੱਚ ਵੀ ਸ਼ੂਟਿੰਗ ਲਈ ਜਾਣਾ ਹੈ, ਪਰ ਉਨ੍ਹਾਂ ਅਨੁਸਾਰ ਨਿਊਜੀਲੈਂਡ ਦਾ ਇਸ ਵੇਲੇ ਕੋਈ ਵੀ ਪਾਰ ਨੀ ਪਾ ਸਕਦਾ।

ADVERTISEMENT
NZ Punjabi News Matrimonials