Tuesday, 27 February 2024
22 November 2020 New Zealand

ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 9 ਨਵੇਂ ਕੇਸ ਆਏ ਸਾਹਮਣੇ (1)

ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 9 ਨਵੇਂ ਕੇਸ ਆਏ ਸਾਹਮਣੇ (1) - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ, ਸਾਰੇ ਹੀ ਮਾਮਲੇ ਇਮਪੋਰਟਡ ਦੱਸੇ ਜਾ ਰਹੇ ਹਨ ਅਤੇ ਸਾਰੇ ਹੀ ਮਰੀਜ ਇਸ ਵੇਲੇ ਮੈਨੇਜਡ ਆਈਸੋਲੇਸ਼ਨ ਵਿੱਚ ਹਨ।
ਇਹ ਤਾਜੇ ਕੇਸ 14 ਨਵੰਬਰ ਤੋਂ 19 ਨਵੰਬਰ ਦੇ ਵਿਚਾਲੇ ਫਰਾਂਸ, ਦੁਬਈ, ਨੀਦਰਲੈਂਡ, ਅਮਰੀਕਾ, ਇੰਗਲੈਂਡ, ਬੰਗਲਾਦੇਸ਼ ਤੋਂ ਇੱਥੇ ਪੁੱਜੇ ਹਨ। ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1672 ਪੁੱਜ ਗਈ ਹੈ।ਬੀਤੇ ਦਿਨੀਂ 6504 ਲੋਕਾਂ ਦੇ ਕੋਰੋਨਾ ਟੈਸਟ ਨਿਊਜੀਲੈਂਡ ਭਰ ਵਿੱਚ ਕੀਤੇ ਗਏ ਹਨ।

ADVERTISEMENT
NZ Punjabi News Matrimonials