Thursday, 22 February 2024
22 November 2020 New Zealand

ਛੁੱਟੀ ‘ਤੇ ਗਏ ਕਰਮਚਾਰੀ ਨੂੰ ਕੱਢਣਾ ਪਿਆ ਮਹਿੰਗਾ

ਟਿ੍ਰਬਿਊਨਲ ਨੇ $15000 ਅਦਾ ਕਰਨ ਦੇ ਦਿੱਤੇ ਹੁਕਮ
ਛੁੱਟੀ ‘ਤੇ ਗਏ ਕਰਮਚਾਰੀ ਨੂੰ ਕੱਢਣਾ ਪਿਆ ਮਹਿੰਗਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਰਮਾਨੈਂਟ ਪਾਰਟ ਟਾਈਮ ਇਮਪਲਾਈ ਵਜੋਂ ਰਿਟੇਲ ਅਸੀਸਟੈਂਟ ਦੀ ਨੌਕਰੀ ਕਰਦੇ ਇੱਕ ਕਰਮਚਾਰੀ ਨੂੰ ਮਾਲਕ ਨੂੰ ਬਿਨ੍ਹਾਂ ਨੋਟਿਸ ਦਿੱਤਿਆਂ ਕੰਮ ਤੋਂ ਕੱਢਣਾ ਕਾਫੀ ਮਹਿੰਗਾ ਪਿਆ ਤੇ ਟਿ੍ਰਬਿਊਨਲ ਨੇ ਮਾਲਕ ਨੂੰ $15000 ਅਦਾ ਕਰਨ ਦੇ ਹੁਕਮ ਦਿੱਤੇ ਹਨ।
ਮਿਸ਼ਲ ਬ੍ਰੈਡਲੀ ਉਸ ਵੇਲੇ ਸਿੰਘਾਪੁਰ ਤੋਂ ਛੁੱਟੀਆਂ ਮਨਾ ਕੇ ਆ ਰਹੀ ਸੀ, ਜਦੋਂ ਉਸਨੂੰ ਹੂਫ ਕੈੰਪ ਸੈਡਰਲੀ ਦੇ ਮਾਲਕ ਕੈਥਰੀਨ ਕੂਕ ਦਾ ਮੈਸੇਜ ਮਿਲਿਆ ਕਿ ਉਸਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ।
ਪਰ ਮਿਸ਼ਲ ਨੇ ਇਸ ਬਿਲਕੁਲ ਵੀ ਬਰਦਾਸ਼ਤ ਨਾ ਕੀਤਾ ਤੇ ਆਪਣੇ ਆਪ ਨੂੰ ਕੰਪਨੀ ਦਾ ਪਰਮਾਨੈਂਟ ਪਾਰਟ ਟਾਈਮ ਇਮਪਲਾਈ ਦੱਸਦਿਆਂ ਟਿ੍ਰਬਿਊਨਲ ਦਾ ਦਰਵਾਜਾ ਖੜਕਾਇਆ, ਹਾਲਾਂਕਿ ਕੈਥਰੀਨ ਨੇ ਉਸਨੂੰ ਕੈਜੁਅਲ ਇਮਪਲਾਈ ਦੱਸਦਿਆਂ ਆਪਣਾ ਫੈਸਲਾ ਸਹੀ ਦੱਸਿਆ, ਪਰ ਟਿ੍ਰਬਿਊਨਲ ਨੇ ਇਸ ਦਲ਼ੀਲ ਨੂੰ ਨਾ ਮੰਨਿਆ ਤੇ ਮਿਸ਼ਲ ਨੂੰ $15000 ਅਦਾ ਕਰਨ ਦੇ ਹੁਕਮ ਦਿੱਤੇ।

ADVERTISEMENT
NZ Punjabi News Matrimonials