Thursday, 22 February 2024
23 November 2020 New Zealand

ਨੈਗਟਿਵ ਟੈਸਟਿੰਗ ਦੇ ਬਾਵਜੂਦ ਏਅਰ ਨਿਊਜੀਲ਼ੈਂਡ ਦੇ ਯਾਤਰੀਆਂ ਨੂੰ ਹੋਇਆ ਕੋਰੋਨਾ

ਨੈਗਟਿਵ ਟੈਸਟਿੰਗ ਦੇ ਬਾਵਜੂਦ ਏਅਰ ਨਿਊਜੀਲ਼ੈਂਡ ਦੇ ਯਾਤਰੀਆਂ ਨੂੰ ਹੋਇਆ ਕੋਰੋਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੀ ਦੁਬਈ ਤੋਂ ਆਕਲੈਂਡ ਆਈ ਸਤੰਬਰ ਦੀ ਇੱਕ ਉਡਾਣ ਦੇ ਯਾਤਰੀਆਂ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ 7 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਸੀ। ਮਾਹਿਰਾਂ ਦਾ ਅਧਿਐਨ ਦੱਸਦਾ ਹੈ ਕਿ ਉਹ ਪਹਿਲਾਂ ਤੋਂ ਬਿਮਾਰ ਨਹੀਂ ਸਨ, ਬਲਕਿ ਜਹਾਜ ਵਿੱਚ ਉਨ੍ਹਾਂ ਨੂੰ ਇਹ ਬਿਮਾਰੀ ਹੋਈ ਅਤੇ ਉਹ ਵੀ ਉਸ ਵਿਅਕਤੀ ਤੋਂ ਜਿਸ ਯਾਤਰੀ ਦਾ ਕੋਰੋਨਾ ਦਾ ਟੈਸਟ ਨੈਗਟਿਵ ਆਇਆ ਸੀ, ਇਹ ਯਾਤਰੀ ਸਵਿਟਜਰਲੈਂਡ ਨਾਲ ਸਬੰਧਤ ਸੀ ਤੇ ਜੀਨੋਮ ਸਿਕੁਏਂਸਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ।
ਯੂਨੀਵਰਸਿਟੀ ਆਫ ਅਲਬਾਮਾ ਦੇ ਮਾਹਿਰਾਂ ਅਨੁਸਾਰ ਕੋਰੋਨਾ ਦੀ ਬਿਮਾਰੀ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ ਅਤੇ ਅਸੀਂ ਅਜਿਹਾ ਮੰਨ ਲਈਏ ਕਿ ਜਹਾਜਾਂ ਵਿੱਚ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਇਹ ਸਰਾਸਰ ਗਲਤ ਹੈ ਅਤੇ ਨਜਦੀਕੀ ਭਵਿੱਖ ਵਿੱਚ ਵੀ ਅਜਿਹਾ ਸੰਭਵ ਨਹੀਂ ਲੱਗਦਾ।

ADVERTISEMENT
NZ Punjabi News Matrimonials