Wednesday, 28 February 2024
23 November 2020 New Zealand

ਡੁਨੇਡਿਨ ਵਿੱਚ ਲੱਗੀ ਅੱਗ ਨੇ ਸਾੜ ਕੇ ਸੁਆਹ ਕੀਤਾ ਪਰਿਵਾਰ ਦਾ ‘ਡਰੀਮ ਹੋਮ’

ਡੁਨੇਡਿਨ ਵਿੱਚ ਲੱਗੀ ਅੱਗ ਨੇ ਸਾੜ ਕੇ ਸੁਆਹ ਕੀਤਾ ਪਰਿਵਾਰ ਦਾ ‘ਡਰੀਮ ਹੋਮ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਦੇ ਬੇਕਨਸਫਿਲਡ ਰੋਡ 'ਤੇ ਸਥਿਤ ਐਲੀਸ ਹਡਸਨ ਆਪਣੀ ਬੱਚੀ ਨਾਲ ਖੇਡ ਰਹੀ ਸੀ, ਜਦੋਂ ਅਚਾਨਕ ਉਸਨੂੰ ਫਾਇਰ ਬਿ੍ਰਗੈਡ ਦੀ ਆਵਾਜ ਸੁਣੀ, ਬਾਹਰ ਦੇਖਿਆ ਤਾਂ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਨਾਲ ਗੁਆਂਢੀਆਂ ਦਾ ਘਰ ਪੂਰੀ ਤਰ੍ਹਾਂ ਘਿਰਿਆ ਪਿਆ ਸੀ। ਤੇਜ ਹਵਾਵਾਂ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ।
ਸੁਰੱਖਿਆ ਕਾਰਨਾ ਕਰਕੇ ਦਰਜਨਾਂ ਘਰਾਂ ਨੂੰ ਖਾਲੀ ਕਰਵਾਇਆ ਗਿਆ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਵਿੱਚ ਘਰਦਿਆਂ ਦਾ ਇੱਕ ਵੀ ਸਮਾਨ ਨਹੀਂ ਬੱਚ ਸਕਿਆ। ਫਾਇਰ ਵਿਭਾਗ ਅਨੁਸਾਰ ਅੱਗ ਦੇ ਲੱਗਣ ਦਾ ਕਾਰਨ ਕੁਝ ਵੀ ਸ਼ੱਕੀ ਹੋਇਆ ਨਹੀਂ ਮੰਨਿਆ ਜਾ ਰਿਹਾ। ਪਰ ਇਸ ਅੱਗ ਨੇ ਇੱਕ ਪਰਿਵਾਰ ਦਾ ਦੋ ਮੰਜਿਲਾ ਜਿਸ ਨੂੰ ਉਹ ਆਪਣੇ ਸੁਪਨਿਆਂ ਦਾ ਘਰ ਕਹਿੰਦੇ ਸਨ, ਸਾੜ ਕੇ ਸੁਆਹ ਜਰੂਰ ਕਰ ਦਿੱਤਾ ਹੈ।

ADVERTISEMENT
NZ Punjabi News Matrimonials