Thursday, 22 February 2024
23 November 2020 New Zealand

ਦਸੰਬਰ ਤੋਂ ਪ੍ਰਵਾਸੀ ਕਰਮਚਾਰੀਆਂ, ਵਿਦਿਆਰਥੀਆਂ ਤੇ ਵੀਜੀਟਰ ਵੀਜੇ ਵਾਲਿਆਂ ਨੂੰ ਨਿਊਜੀਲੈਂਡ ਸਰਕਾਰ ਦਏਗੀ ਐਮਰਜੈਂਸੀ ਬੈਨੇਫਿਟ

ਦਸੰਬਰ ਤੋਂ ਪ੍ਰਵਾਸੀ ਕਰਮਚਾਰੀਆਂ, ਵਿਦਿਆਰਥੀਆਂ ਤੇ ਵੀਜੀਟਰ ਵੀਜੇ ਵਾਲਿਆਂ ਨੂੰ ਨਿਊਜੀਲੈਂਡ ਸਰਕਾਰ ਦਏਗੀ ਐਮਰਜੈਂਸੀ ਬੈਨੇਫਿਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਕਰਕੇ ਪ੍ਰਭਾਵਿਤ ਹੋਏ ਪ੍ਰਵਾਸੀ ਕਰਮਚਾਰੀਆਂ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਵੀਜੀਟਰ ਵੀਜੇ 'ਤੇ ਨਿਊਜੀਲ਼ੈਂਡ ਫਸੇ ਯਾਤਰੀਆਂ ਦੀ ਮੱਦਦ ਲਈ ਦਸੰਬਰ ਤੋਂ ਕੁਝ ਖਾਸ ਸਮੇਂ ਲਈ ਐਮਰਜੈਂਸੀ ਬੈਨੇਫਿਟ ਦੇਣ ਦੀ ਗੱਲ ਆਖੀ ਹੈ।
ਹਾਲਾਂਕਿ ਕਾਨੂੰਨ ਅਨੁਸਾਰ ਅਜਿਹਾ ਸੰਭਵ ਨਹੀਂ, ਪਰ ਹਾਲਾਤ ਕੋਰੋਨਾ ਮਹਾਂਮਾਰੀ ਦੇ ਹਨ ਜਿਸ ਕਰਕੇ ਸਰਕਾਰ ਨੇ ਇਹ ਰਜਾਮੰਦੀ ਬਣਾਈ ਹੈ।
ਇਹ ਬੈਨੇਫਿਟ ਲਾਭਪਾਤਰੀਆਂ ਨੂੰ ਜੋਬਸੀਕਰ ਸੁਪੋਰਟ ਦੇ ਹਿਸਾਬ ਨਾਲ ਹੀ ਦਿੱਤਾ ਜਾਏਗਾ, ਮਤਲਬ ਇੱਕ ਵਿਅਕਤੀ ਨੂੰ $251 ਪ੍ਰਤੀ ਹਫਤਾ, ਪਰਿਵਾਰ ਅਤੇ ਬੱਚਿਆਂ ਵਾਲਿਆਂ ਨੂੰ $428 ਪ੍ਰਤੀ ਹਫਤਾ, ਤੇ ਸਿੰਗਲ ਪੈਰੇਂਟਸ ਲਈ $375 ਪ੍ਰਤੀ ਹਫਤਾ ਦਿੱਤਾ ਜਾਏਗਾ।
ਇਨ੍ਹਾਂ ਲਾਭਪਾਤਰੀਆਂ ਨੂੰ ਅਕਮੋਡੇਸ਼ਨ ਸਪਲੀਮੈਂਟ ਜਾਂ ਫੂਡ ਗ੍ਰਾਂਟ ਨਹੀਂ ਦਿੱਤੀ ਜਾਏਗੀ।
ਅਜੇ ਤੱਕ ਅਜਿਹੇ ਲੋਕਾਂ ਨੂੰ ਮੱਦਦ ਤਾਂ ਮਿਲ ਰਹੀ ਸੀ ਪਰ ਉਹ ਰੈਡ ਕਰਾਸ ਦੇ ਮਾਧਿਅਮ ਰਾਂਹੀ ਦਿੱਤੀ ਜਾ ਰਹੀ ਸੀ, ਜੋ ਨਵੰਬਰ ਅੰਤ ਤੱਕ ਖਤਮ ਹੋ ਜਾਏਗੀ।

ADVERTISEMENT
NZ Punjabi News Matrimonials