Tuesday, 27 February 2024
23 November 2020 New Zealand

ਕੈਂਟਰਬਰੀ ਪੰਜਾਬੀ ਐਸੋਸੀਏਸ਼ਨ ਨੇ ਮਨਾਇਆ ਟਰਬਨ ਡੇਅ

ਲੋਕਾਂ ਨੇ ਚਾਵਾਂ ਨਾਲ ਬੰਨ੍ਹੀਆਂ ਪੱਗਾਂ
ਕੈਂਟਰਬਰੀ ਪੰਜਾਬੀ ਐਸੋਸੀਏਸ਼ਨ ਨੇ ਮਨਾਇਆ ਟਰਬਨ ਡੇਅ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਕੈਂਟਰਬਰੀ ਪੰਜਾਬੀ ਐਸੋਸੀਏਸ਼ਨ ਨੇ ਦੇਸ਼ ਦੀਆਂ ਵੱਖ-ਵੱਖ ਕਮਿਊਨਿਟੀਜ ਦੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਤੀਜਾ ਟਰਬਨ ਡੇਅ ਮਨਾਇਆ। ਜਿਸ ਵਿੱਚ ਬੀਬੀਆਂ ਅਤੇ ਬੱਚਿਆਂ ਤੋਂ ਇਲਾਵਾ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਚਾਅ ਨਾਲ ਸ਼ਮੂਲੀਅਤ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੀਕਐਂਡ 'ਤੇ ਕ੍ਰਾਈਸਟਚਰਚ ਨਾਲ ਸਬੰਧਤ ਪੰਜਾਬੀ ਭਾਈਚਾਰੇ ਲੋਕਾਂ ਨੇ ਕੈਂਟਰਬਰੀ ਪੰਜਾਬੀ ਐਸੋਸੀਏਸ਼ਨ ਦੇ ਝੰਡੇ ਥੱਲੇ ਇੱਕ ਰੋਜ਼ਾ ਈਵੈਂਟ ਕਰਵਾਇਆ। ਜਿਸ ਵਿੱਚ ਦੇਸ਼ ਦੀਆਂ ਵੱਖ-ਵੱਖ ਕਮਿਊਨਿਟੀ ਨੇ ਲੋਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਭਾਗ ਅਤੇ ਚਾਵਾਂ ਨਾਲ ਪੱਗਾਂ ਬੰਨ੍ਹੀਆਂ।
ਇਸ ਦੌਰਾਨ ਭਾਈਚਾਰੇ ਦੇ ਆਗੂ ਨਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਉਹ ਲਗਾਤਾਰ ਦੋ ਸਾਲ ਤੋਂ ਇਹ ਕਾਰਜ ਕਰ ਰਹੇ ਹਨ ਤਾਂ ਜੋ ਹੋਰਨਾਂ ਲੋਕਾਂ ਨੂੰ ਪੱਗ ਦੀ ਮਹੱਤਤਾ ਬਾਰੇ ਦੱਸਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੱਗਾਂ ਬੰਨ੍ਹਵਾਉਣ ਆਏ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਵੀ ਬਹੁਤ ਦਿਲਚਸਪੀ ਨਾਲ ਸਵਾਲ ਪੁੱਛੇ ਸਨ ਕਿ ਪੱਗ ਕਿਓਂ ਬੰਨ੍ਹੀ ਜਾਂਦੀ ਹੈ?
ਪ੍ਰਬੰਧਕਾਂ ਨੇ ਇਸ ਈਵੈਂਟ ਦੀ ਸਫ਼ਲਤਾ ਲਈ ਰੇਡੀਓ ਸਾਡੇ ਆਲਾ ਦੀ ਟੀਮ, ਮਾਰਗੇਜ ਐਡਵਾਈਜ਼ਰ ਖੁਸ਼ਪ੍ਰੀਤ ਸਿੱਧੂ, ਸਮਾਰਟ ਫਿਟਿੰਗ ਐਂਡ ਸਟਿੰਚਿੰਗ ਅਤੇ ਹੋਰ ਵਲੰਟੀਅਰਜ਼ ਦਾ ਧੰਨਵਾਦ ਕੀਤਾ ਹੈ।

ADVERTISEMENT
NZ Punjabi News Matrimonials