Tuesday, 27 February 2024
23 November 2020 New Zealand

ਆਕਲੈਂਡ 'ਚ 25 ਵੇਂ ਨਗਰ ਕੀਰਤਨ ਤੇ ਲੱਗੀਆਂ ਖੂਬ ਰੌਣਕਾਂ |

ਇਲਾਹੀ ਕੀਰਤਨ ,ਭਰਵੀਂ ਸੰਗਤ ,ਵਾਈਡਰ ਭਾਈਚਾਰੇ ਦਾ ਸਤਿਕਾਰ ਅਤੇ ਗੱਤਕੇ ਦੇ ਜੌਹਰ ਰਹੇ ਖਿੱਚ ਦੇ ਕਾਰਨ |
ਆਕਲੈਂਡ 'ਚ 25 ਵੇਂ ਨਗਰ ਕੀਰਤਨ ਤੇ ਲੱਗੀਆਂ ਖੂਬ ਰੌਣਕਾਂ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਬੀਤੇ ਸ਼ਨੀਵਾਰ ਆਕਲੈਂਡ ਦੇ ਦੱਖਣੀ ਹਿੱਸੇ ਦੇ ਸਬਰਬ ਉਟਾਹੂਹੂ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਉਹਨਾਂ ਦੇ ਦੇ 551 ਵੇਂ ਪ੍ਰਕਾਸ਼ ਉਤਸਵ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਆਯੋਜਿਤ ਕੀਤਾ ਗਿਆ | ਇਥੇ ਜਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ ਪਹਿਲੀ ਵਾਰ 1996 ਵਿਚ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ ਸੀ | ਉਹ ਵੀ ਉਟਾਹੂਹੂ ਗੁਰੂ ਘਰ ਤੋਂ ਹੀ ਸ਼ੁਰੂ ਹੋਇਆ ਸੀ | ਸੁਪਰੀਮ ਸਿੱਖ Image may contain: 5 people, people standing and outdoorਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਅਨੁਸਾਰ ਇਸ ਵਾਰ ਇਹ 25ਵਾਂ ਨਗਰ ਕੀਰਤਨ ਸੀ | ਪਰ ਪਹਿਲਾ ਸਮੁੱਚੇ ਨਗਰ ਕੀਰਤਨ ਵਿਸਾਖੀ ਦੇ ਮੌਕੇ ਤੇ ਆਯੋਜਿਤ ਹੁੰਦੇ ਸਨ | ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਆਯੋਜਿਤ ਕੀਤਾ ਗਿਆ ,ਉਹਨਾਂ ਅਨੁਸਾਰ ਇਸਦਾ ਕਾਰਨ ਕੋਵਿਡ 19 ਕਾਰਨ ਵਿਸਾਖੀ ਦੇ ਮੌਕੇ ਸਮੁੱਚੇ ਮੁਲਕ ਵਿਚ ਲੌਕ ਡਾਊਨ ਸੀ |

ਜਿਸ ਕਰਕੇ ਉਸ ਮੌਕੇ ਨਗਰ ਕੀਰਤਨ ਹੋ ਨਹੀਂ ਪਾਇਆ | ਹੁਣ ਲੌਕ ਡਾਊਨ ਖੁੱਲਣ ਤੋਂ ਬਾਅਦ ਸੁਪਰੀਮ ਸਿੱਖ ਸੁਸਾਇਟੀ ਦੀ ਪੂਰੀ ਪ੍ਰਬੰਧਕੀ ਟੀਮ ਵਲੋਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁਖ ਰੱਖਦੇ ਹੋਏ ,ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ |
ਜਿਥੇ ਇਸ ਵਾਰ ਪਹਿਲਾ ਗੁਰੂ ਘਰ ਵਿਚ ਸਵੇਰੇ ਦਸ ਵਜੇ ਤੋਂ ਲੈਕੇ ਸਵਾ ਬਾਰਾਂ ਵਜੇ ਤੱਕ ਦੀਵਾਨ ਸਜੇ ਓਥੇ ਹੀ 12.30 ਵਜੇ ਨਗਰ ਕੀਰਤਨ ਪ੍ਰਿੰਸ ਸਟਰੀਟ ਉਟਾਹੂਹੂ ਤੋਂ ਦੀ ਹੁੰਦਾ ਹੋਇਆ ਉਟਾਹੂਹੂ ਦੇ ਬਜ਼ਾਰ ਵਿੱਚਦੀ ਪੂਰੇ ਸਵਾ ਦੋ ਘੰਟੇ ਬਾਅਦ ਵਾਪਿਸ ਗੁਰੂ ਘਰ ਪਹੁੰਚਿਆ | ਜਿਥੇ ਇਸ ਮੌਕੇ ਗੋਲ ਗੱਪਿਆਂ ਦੇ ਲੰਗਰ ,ਸੌਫਟ ਡਰਿੰਕ ਅਤੇ ਮਠਿਆਈਆਂ ਵਰਤਾਉਂਦੇ ਨੌਜਵਾਨਾਂ ਦੀਆਂ ਟੀਮਾਂ ਸਰਗਰਮ ਸਨ | ਉੱਥੇ ਹੀ ਹੀ ਕੋਵਿਡ ਦੌਰਾਨ ਭਾਈਚਾਰੇ ਵਲੋਂ ਕੀਤੇ ਕਾਰਜਾਂ ਕਰਕੇ ਵਾਈਡਰ ਭਾਈਚਾਰੇ ਵਲੋਂ ਵੀ ਸਤਿਕਾਰ ਵਜੋਂ ਕਾਰਾਂ ਰੋਕ ਕਿ ਜਿਥੇ ਨਮਸਕਾਰ ਹੋ ਰਹੇ ਸਨ | ਉੱਥੇ ਹੀ ਰੇਡੀਓ ਸਾਡੇ ਆਲਾ , ਚਸਕਾ ਅਤੇ ਇੰਡੀਅਨ ਸਵੀਟਸ ਵਲੋਂ ਲਗਾਏ ਗਏ ਸਟਾਲ ਵੀ ਸਭ ਦੀ ਖਿੱਚ ਦਾ ਕੇਂਦਰ ਰਹੇ ਸਨ |
ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਸੇਵਾਦਾਰਾਂ ਵਿਚ ਅਹਿਮ ਭਾਈ ਦਲਜੀਤ ਸਿੰਘ ,ਰਾਜਿੰਦਰ ਸਿੰਘ ਜਿੰਦੀ ,ਰਣਬੀਰ ਸਿੰਘ ਲਾਲੀ ,ਜਸਵਿੰਦਰ ਸਿੰਘ ਨਾਗਰਾ ,ਮਨਜਿੰਦਰ ਸਿੰਘ ਬਾਸੀ ,ਅਸਵਿੰਦਰ ਸਿੰਘ ਭੱਟੀ ਦੇ ਚੇਹਰੇ ਇਸ ਕਰਕੇ ਜਾਹੋ ਜਲਾਲ ਦੇ ਪ੍ਰਤੀਕ ਬਣੇ ਹੋਏ ਸਨ ਕਿਓਂਕਿ ਪਹਿਲੇ ਨਗਰ ਕੀਰਤਨ ਮੌਕੇ ਜਿਥੇ ਉਹ ਆਪ ਮੂਹਰਲੀ ਕਤਾਰ ਦੇ ਸੇਵਾਦਾਰ ਸਨ ,ਉੱਥੇ ਹੀ ਇਸ ਬਾਰ ਨਿਊਜ਼ੀਲੈਂਡ 'ਚ ਪੈਦਾ ਹੋਏ ਉਹਨਾਂ ਦੇ ਬੱਚੇ ਤਿਆਰੀਆਂ 'ਚ ਅਤੇ ਵਲੰਟੀਅਰ ਕਾਰਜਾਂ ਵਿਚ ਅੱਗੇ ਹੋਕੇ ਜੋ ਜਿੰਮੇਵਾਰੀਆਂ ਨਿਭਾ ਰਹੇ ਸਨ |
ਨਿਊਜ਼ੀਲੈਂਡ 'ਚ ਜੰਮੇ ਜਾਏ ਬੱਚਿਆਂ ਵਲੋਂ ਦਿਖਾਏ ਗੱਤਕੇ ਦੇ ਜੌਹਰ ਸਭ ਨੂੰ ਅਸ਼ ਅਸ਼ ਕਰ ਦੇਣ ਲਈ ਮਜਬੂਰ ਕਰ ਰਹੇ ਸਨ | ਉੱਥੇ ਹੀ ਬੀਬੀਆਂ ਵਲੋਂ ਕੀਤੇ ਜਾਂਦੇ ਗੁਰੂ ਕੇ ਜਾਪੁ ਅਤੇ ਕੀਰਤਨ ਦਾ ਮਧੁਰ ਸੰਗੀਤ ਸਮੁੱਚੇ ਅਕਾਸ਼ ਨੂੰ ਵਿਸਮਾਦੀ ਕਰ ਰਿਹਾ ਸੀ |
ਰੰਗ ਬਿਰੰਗੀਆਂ ਦਸਤਾਰਾਂ ,ਕੇਸਕੀਆਂ ,ਚੁੰਨੀਆਂ ਨੇ ਸੜਕ ਨੂੰ ਸਤਰੰਗੀ ਰੰਗਾਂ ਨਾਲ ਰੰਗ ਦਿੱਤਾ ਸੀ | ਬੱਚੇ ,ਬਜ਼ੁਰਗ ,ਬੀਬੀਆਂ ਅਤੇ ਨੌਜਵਾਨ ਸਭ ਵਰਗਾਂ ਦੀ ਬਰੋਬਰ ਦੀ ਸਹਿਮੂਲੀਅਤ ਸਿੱਖੀ ਦੇ ਨਿਊਜ਼ੀਲੈਂਡ ਵਿਚ ਲਹਿਰਾਉਂਦੇ ਪਰਚਮ ਦੀ ਪ੍ਰਤੀਕ ਸੀ |
ਭਾਈ ਦਲਜੀਤ ਸਿੰਘ ਦੇ ਕਹਿਣ ਅਨੁਸਾਰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਸੰਗਤ ਦੀ ਹਾਜ਼ਰੀ ਬਹੁਤ ਭਰਵੀਂ ਸੀ | ਨਗਰ ਕੀਰਤਨ ਦੀ ਸਮਾਪਤੀ ਤੇ ਜਿਥੇ ਗੁਰੂ ਘਰ ਵਿਚ ਗੁਰੂ ਕੇ ਲੰਗਰਾਂ ਵਿਚ ਰੌਣਕ ਸੀ ,ਉੱਥੇ ਹੀ ਕੁਲਫੀਆਂ ਵਾਲੇ ਤਾਏ ਵਜੋਂ ਮਸ਼ਹੂਰ ਹੋਏ ਉੱਤਮ ਚੰਦ ਸ਼ਰਮਾਂ ਦੀ ਵੈਨ ਕੋਲ ਵੀ ਬੱਚਿਆਂ ਦੇ ਹਾਸੇ ਰੁਮਕ ਰਹੇ ਸਨ |
25 ਵੇਂ ਨਗਰ ਕੀਰਤਨ ਦੀ ਸਮਾਪਤੀ ਮਿੱਠੀਆਂ ਯਾਦਾਂ ਅਤੇ ਆਉਂਦੇ ਸਾਲ ਦੀ ਉਡੀਕ ਸ਼ੁਰੂ ਹੋਣ ਨਾਲ ਹੋਈ |

Image may contain: 2 people, crowd and outdoorImage may contain: 2 people, outdoorImage may contain: 11 people, people standing

ADVERTISEMENT
NZ Punjabi News Matrimonials