Friday, 23 February 2024
23 November 2020 New Zealand

ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਈਆਂ ‘ਦੋ ਦਿਨਾਂ’ ਖੇਡਾਂ ਸਫਲਤਾਪੂਰਵਕ ਸੰਪੰਨ

ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਈਆਂ ‘ਦੋ ਦਿਨਾਂ’ ਖੇਡਾਂ ਸਫਲਤਾਪੂਰਵਕ ਸੰਪੰਨ - NZ Punjabi News

(ਵੈਲਿੰਗਟਨ) : ਬੀਤੇ ਹਫ਼ਤੇ ਦੇ ਅੰਤ ਵਿੱਚ ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਦੋ ਦਿਨਾਂ’ ਖੇਡਾਂ ਕਰਵਾਈਆਂ ਗਈਆਂ । ਜਿੰਨ੍ਹਾਂ ਵਿੱਚ ‘ਗੋਲਫ ਡ੍ਰਾਈਵਿੰਗ ਰੇਂਜ਼’ ‘ਟੀ-20 ਕ੍ਰਿਕਟ’ ਅਤੇ ਵੋਲੀਬਾਲ ਸ਼ਾਮਿਲ ਸੀ । ਖੇਡਾਂ ਦਾ ਪ੍ਰਬੰਧ ਕਲੱਬ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸਥਾਨਕ ਖੇਡ ਮੈਦਾਨਾਂ ਵਿੱਚ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਦਾ ਮੈਡਲਾਂ ਨਾਲ ਸਨਮਾਨ ਹੋਇਆ । ਕਲੱਬ ਦੇ ਬੁਲਾਰੇ ਨੇ ਗੱਲ-ਬਾਤ ਦੌਰਾਨ ਦੱਸਿਆ ਕਿ ਇਹ ‘ਦੋ ਦਿਨਾਂ’ ਖੇਡਾਂ ਕਰਵਾਉਣ ਦਾ ਮੁੱਖ ਮਕਸਦ ਨਿਊਜ਼ੀਲੈਂਡ ਦੇ ਹੋਰਾਂ ਸ਼ਹਿਰਾਂ ਵਾਂਗ ਭਵਿੱਖ ‘ਚ ਰਾਜਧਾਨੀ ਵੈਲਿੰਗਟਨ ਵਿੱਚ ਵੀ ਇੱਕ ਵੱਡੇ ਖੇਡ ਮੇਲੇ ਨੂੰ ਜਾਗ ਲਾਉਣਾ ਹੈ । ਅਖੀਰ ‘ਚ ਕਲੱਬ ਦੇ ਮੁੱਖ ਪ੍ਰਬੰਧਕ ਦਲੇਰ ਬੱਲ, ਬਲਵਿੰਦਰ ਕੰਗ ਅਤੇ ਗੁਰਪ੍ਰੀਤ ਢਿੱਲੋਂ ਵੱਲੋਂ ਸਾਰੇ ਸਹਿਯੋਗੀ ਸੱਜਣਾਂ ਅਤੇ ਸਮੂਹ ਖਿਡਾਰੀਆਂ ਦਾ ਤਹਿ ਧੰਨਵਾਦ ਕੀਤਾ ਗਿਆ।

ਖੇਡਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਰਹੇ:
ਗੌਲਫ (ਸ਼ਨੀਵਾਰ) : Golf Driving Range ਵਿੱਚ ਲਗਭਗ ਵੀਹ ਖਿਡਾਰੀਆਂ ਨੇ ਹਿੱਸਾ ਲਿਆ। ਦੱਸ-ਦੱਸ ਹਿੱਟਾਂ ਦੇ ਗੌਲਫ ਰੇਂਜ ਮੁਕਾਬਲੇ ‘ਚ ਚਮਕੌਰ ਸਿੰਘ (220M) ਪਹਿਲੇ ਸਥਾਨ ਅਤੇ ਉਪਕਾਰ ਸਿੰਘ (211M) ਦੂਜੇ ਸਥਾਨ ‘ਤੇ ਰਹੇ।

ਕ੍ਰਿਕਟ (ਐਤਵਾਰ) : WPSCC’s Thunderbirds 178/4 Vs Fierce Falcon 181/8 (ਜੇਤੂ ਟੀ)। Fierce Falcon ਦੇ ਹਰਪਾਲ ਸਿੰਘ ਨੇ 45 ਦੌੜਾਂ ਅਤੇ Thunderbirds ਦੇ ਕਪਤਾਨ ਵਿੱਕੀ ਬਰਾੜ ਨੇ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ।

ਵਾਲੀਬਾਲ (ਐਤਵਾਰ) : Saint Soldiers A ਅਤੇ Saint Soldiers B ਦਰਮਿਆਨ ਪੰਜ ਮੈਚਾਂ ਦੀ ਸੀਰੀਅਜ਼ ਖੇਡੀ ਗਈ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕੀਤਾ ਅਤੇ ਅੰਤਲੇ ਮੈਚ ‘ਚ ਜਸਵਿੰਦਰ ਸਿੰਘ ਦੀ Saint Soldiers B ਟੀਮ ਨੇ ਮੈਚ ਜਿੱਤ ਕੇ ਸੀਰੀਅਜ਼ ਆਪਣੇ ਨਾਮ ਕੀਤੀ।

ADVERTISEMENT
NZ Punjabi News Matrimonials