Tuesday, 27 February 2024
23 November 2020 New Zealand

ਚੀਨ ਵਲੋਂ ਬਜ਼ੁਰਗਾਂ ਨੂੰ ਸੰਭਾਲਣ ਲਈ ਕੱਢੀ ਕਾਢ ਹੋਈ ਕਾਰਗਰ |

ਚੀਨ ਵਲੋਂ ਬਜ਼ੁਰਗਾਂ ਨੂੰ ਸੰਭਾਲਣ ਲਈ ਕੱਢੀ ਕਾਢ ਹੋਈ ਕਾਰਗਰ | - NZ Punjabi News

ਸਿੰਘਾਈ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਦੁਨੀਆਂ ਭਰ ਵਿਚ ਬੱਚਿਆਂ ਵਲੋਂ ਆਪਣੇ ਮਾਪਿਆਂ ਨੂੰ ਦੁਰਕਾਰਨ ਦੀਆਂ ਖਬਰਾਂ ਅਸੀਂ ਵੱਖ ਵੱਖ ਪਲੇਟਫਾਰਮਾਂ ਤੇ ਪੜਦੇ ਰਹਿੰਦੇ ਹਾਂ | ਇਹ ਸਮੱਸਿਆਵਾਂ ਵਿਕਾਸਸ਼ੀਲ ਜਾਂ ਵੱਧ ਅਬਾਦੀ ਵਾਲੇ ਮੁਲਕਾਂ ਵਿਚ ਹੋਰ ਵੀ ਵਿਕਰਾਲ ਹਨ | ਪਰ ਚੀਨ ਨੇ ਇਸ ਸਮਸਿਆਂ ਤੋਂ ਨਿਜਾਤ ਪਾਉਣ ਲਈ ਇੱਕ ਸਕੀਮ ਅਮਲ ਵਿਚ ਲਿਆਂਦੀ ਜੋ ਕਿ ਕਾਫੀ ਕਾਰਗਰ ਸਾਬਿਤ ਹੋ ਰਹੀ ਹੈ |
ਇਸ ਸਕੀਮ ਤਹਿਤ ‘ਚੀਨ ਦੇ ਸ਼ੰਘਾਈ` ਸ਼ਹਿਰ ਵਿੱਚ ਬਜ਼ੁਰਗਾਂ ਦੀ ਹਾਲਤ ਸੁਧਾਰਨ ਲੋਕਲ ਸਰਕਾਰ ਨੇ ਕਰੈਡਿਟ ਸਕੋਰਿੰਗ ਇਮਪੈਕਟ ਸਕੀਮ ਲਿਆਂਦੀ ਹੈ । ਸ਼ੰਘਾਈ ਵਿਚ ਜੇਕਰ ਬਜ਼ੁਰਗ ਮਾਤਾ-ਪਿਤਾ ਆਪਣੇ ਬੱਚਿਆਂ ਵਲੋਂ ਦੁਰ-ਵਿਵਹਾਰ ਦੇ ਸ਼ਿਕਾਰ ਹੋ ਰਹੇ ਹਨ ਤਾਂ ਉਹਨਾਂ ਵਲੋਂ ਦਰਜ਼ ਸਿ਼ਕਾਇਤ ਨਾਲ ਉਨ੍ਹਾਂ ਦੇ ਬੱਚਿਆਂ ਦੀ ‘‘ਕੈ੍ਰਡਿਟ ਰੀਪੋਰਟ“ ਉਪਰ ਬੁਰਾ ਅਸਰ ਪੈਂਦਾ ਹੈ। ਜਿਹਨਾਂ ਕੋਈ ਆਪਣੇ ਮਾਤਾ ਪਿਤਾ ਨੂੰ ਤੰਗ ਕਰਦਾ ਹੈ ਤਾਂ ਉਸਦੀ ਕਰੈਡਿਟ ਸਕੋਰਿੰਗ ਨੈਗਟਿਵ ਵਿਚ ਜਾਣੀ ਸ਼ੁਰੂ ਹੋ ਜਾਂਦੀ ਹੈ | ਜਿਸ ਨਾਲ ਕ੍ਰੈਡਿਟ ਰੀਪੋਰਟ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਵਿੱਤੀ ਸਹੂਲਤਾਂ ਅਤੇ ਕਰਜਾ ਲੈਣ ਆਦਿ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਸਕੀਮ ਦੇ ਅਮਲ ਵਿਚ ਆਉਣ ਨਾਲ ਪਹਿਲੇ ਹੀ ਸਾਲ ਸਿੰਘਾਈ ਵਿਚ ਬਜ਼ੁਰਗਾਂ ਦੀ ਹਾਲਤ ਵਿਚ 35 ਫ਼ੀਸਦ ਸੁਧਾਰ ਦਰਜ਼ ਕੀਤਾ ਗਿਆ ਹੈ | ਮੰਨਿਆ ਇਹ ਜਾ ਰਿਹਾ ਕਿ ਚੀਨ ਦੀ ਸਰਕਾਰ ਵਲੋਂ ਜਲਦ ਹੀ ਇਹ ਸਕੀਮ ਸਮੁੱਚੇ ਮੁਲਕ ਵਿਚ ਵੀ ਲਾਗੂ ਕਰਨ ਦੀਆਂ ਤਰਕੀਬਾਂ ਘੜੀਆਂ ਜਾ ਰਹੀਆਂ ਹਨ | ਇਸੇ ਹੀ ਸਕੀਮ ਉੱਪਰ ਵਿਕਸਤ ਮੁਲਕਾਂ ਦੀਆਂ ਸਰਕਾਰਾਂ ਵੀ ਧਿਆਨ ਕਰ ਰਹੀਆਂ ਹਨ | ਜਿਹਨਾਂ ਵਿਚ ਨਿਊਜ਼ੀਲੈਂਡ ,ਆਸਟ੍ਰੇਲੀਆ ਅਤੇ ਕਨੇਡਾ ਵਰਗੇ ਮੁਲਕ ਵੀ ਸ਼ਾਮਿਲ ਹਨ |

ADVERTISEMENT
NZ Punjabi News Matrimonials