Friday, 23 February 2024
23 November 2020 New Zealand

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਨੂੰ ਦਿੱਤਾ ਨਿਊਜੀਲ਼ੈਂਡ ਆਉਣ ਦਾ ਸੱਦਾ

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਨੂੰ ਦਿੱਤਾ ਨਿਊਜੀਲ਼ੈਂਡ ਆਉਣ ਦਾ ਸੱਦਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਅੱਜ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਵਲੋਂ ਅੱਜ ਸਵੇਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਗਈ ਹੈ ਅਤੇ ਨਾਲ ਹੀ 70ਵੀਂ ਐਨਜੈਕ ਡੇਅ ਪ੍ਰੇਡ ਮੌਕੇ ਨਿਊਜੀਲੈਂਡ ਆਉਣ ਦਾ ਸੱਦਾ ਵੀ ਦਿੱਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਬਾਈਡਨ ਨਾਲ ਉਨ੍ਹਾਂ ਵਾਤਾਵਰਣ ਤਬਦੀਲੀ, ਕੋਵਿਡ 19 ਦੇ ਨਿਊਜੀਲ਼ੈਂਡ ਵਿੱਚ ਕਾਬੂ ਪਾਉਣ ਤੇ ਹੋਰਨਾਂ ਕਾਰੋਬਾਰੀ ਮਸਲਿਆਂ 'ਤੇ ਵੀ ਗੱਲਬਾਤ ਕੀਤੀ। ਬਾਈਡਨ ਨੇ ਜੈਸਿੰਡਾ ਆਰਡਨ ਨਾਲ ਆਪਣੀ 2016 ਵਿੱਚ ਕੀਤੀ ਫੇਰੀ ਸਬੰਧੀ ਵੀ ਗੱਲਬਾਤ ਕੀਤੀ।

ADVERTISEMENT
NZ Punjabi News Matrimonials