ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਆਪਣੇ ਹੀ ਇੱਕ ਕਰੂ ਮੈਂਬਰ ਨੂੰ ਕੋਰੋਨਾ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਗਈ ਹੈ, ਸਟਾਫ ਮੈਂਬਰ ਦਾ ਕੋਰੋਨਾ ਦਾ ਪਾਜਟਿਵ ਟੈਸਟ ਚੀਨ ਵਿੱਚ ਹੋਇਆ ਸੀ।
ਨਿਊਜੀਲੈਂਡ ਵਿੱਚ ਸਟਾਫ ਮੈਂਬਰ ਦਾ ਕੋਰੋਨਾ ਟੈਸਟ 18 ਨਵੰਬਰ ਨੂੰ ਹੋਇਆ ਸੀ, ਪਰ ਚੀਨ ਵਿੱਚ ਪੁੱਜਣ 'ਤੇ ਜਦੋਂ 22 ਨਵੰਬਰ ਨੂੰ ਟੈਸਟ ਹੋਇਆ ਤਾਂ ਉਹ ਕੋਰੋਨਾ ਪਾਜਟਿਵ ਨਿਕਲਿਆ। ਕਰੂ ਮੈਂਬਰ ਵਿੱਚ ਕੋਰੋਨਾ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਮੌਜੂਦ ਨਹੀਂ ਸਨ।
ਹਾਲਾਂਕਿ ਇਸ ਵੇਲੇ ਕਰੂ ਮੈਂਬਰ ਚੀਨ ਵਿੱਚ ਹੈ, ਪਰ ਏਅਰ ਨਿਊਜੀਲੈਂਡ ਅਤੇ ਨਿਊਜੀਲ਼ੈਂਡ ਸਰਕਾਰ ਉਸਦੀ ਜਲਦ ਤੋਂ ਜਲਦ ਘਰ ਵਾਪਸੀ ਕਰਵਾਉਣਾ ਚਾਹੁੰਦੇ ਹਨ।