Tuesday, 27 February 2024
23 November 2020 New Zealand

ਇਮੀਗ੍ਰੇਸ਼ਨ ਨਿਊਜੀਲੈਂਡ ਦਾ ਧੱਕਾ, ਵੀਜਾ ਪ੍ਰੌਸੈੱਸ ਨਾ ਕਰਨ ਦੇ ਬਾਵਜੂਦ ਨਹੀਂ ਦਿੰਦੀ ਫੀਸ ਦਾ ਰਿਫੰਡ

ਇਮੀਗ੍ਰੇਸ਼ਨ ਨਿਊਜੀਲੈਂਡ ਦਾ ਧੱਕਾ, ਵੀਜਾ ਪ੍ਰੌਸੈੱਸ ਨਾ ਕਰਨ ਦੇ ਬਾਵਜੂਦ ਨਹੀਂ ਦਿੰਦੀ ਫੀਸ ਦਾ ਰਿਫੰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਾਈਕਲ ਹੈਮਰੇਡ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਕੋਲ 2019 ਵਿੱਚ ਪੱਕੀ ਰਿਹਾਇਸ਼ ਦੀ ਫਾਈਲ ਲਾਈ ਸੀ, ਪਰ ਬੀਤੀ ਅਗਸਤ ਵਿੱਚ ਉਸ ਦੀ ਆਕਲੈਂਡ ਦੇ ਏ ਐਸ ਬੀ ਵਾਟਰਫਰੰਟ ਵਿੱਚ ਮੈਨੇਜਰ ਦੀ ਨੌਕਰੀ ਖੁੰਝ ਗਈ, ਜਿਸ ਤੋ ਬਾਅਦ ਫਾਈਲ ਵਾਪਿਸ ਲੈ ਲੀ ਗਈ, ਪਰ ਇਸ ਦੌਰਾਨ ਇਮੀਗ੍ਰੇਸ਼ਨ ਵਲੋਂ ਉਸਦੀ ਫਾਈਲ ਨੂੰ ਪ੍ਰੌਸੈਸ ਨਹੀਂ ਕੀਤਾ ਗਿਆ ਸੀ।
ਇਸ ਤੋਂ ਬਾਅਦ ਮਾਈਕਲ ਵਲੋਂ ਆਪਣੀ ਵੀਜਾ ਫੀਸ ਦੇ ਰੀਫੰਡ ਲਈ ਅਪਲਾਈ ਕੀਤਾ ਗਿਆ ਤੇ 2 ਮਹੀਨਿਆਂ ਬਾਅਦ ਉਸਨੂੰ ਫੀਸ ਰੀਫੰਡ ਕਰਨ ਤੋਂ ਮਨਾਹੀ ਕਰ ਦਿੱਤੀ ਗਈ। ਮਾਈਕਲ ਇੱਕਲਾ ਹੀ ਨਹੀਂ, ਬਲਕਿ ਉਸ ਜਿਹੇ ਹੋਰ ਵੀ ਬਥੇਰੇ ਹਨ, ਜੋ ਅਜਿਹਾ ਹੋਣ 'ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ।
ਇਸ ਸਬੰਧੀ ਕਈਆਂ ਵਲੋਂ ਕਾਨੂੰਨ ਤਹਿਤ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਵਲਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਕੁਝ ਵਧੀਆ ਸਾਹਮਣੇ ਨਹੀਂ ਆ ਸਕਿਆ, ਕਿਉਂਕਿ ਹੈ ਤਾਂ ਇਹ ਧੱਕਾ, ਪਰ ਇਸਦੇ ਬਾਵਜੂਦ ਕਾਨੂੰਨ ਤਹਿਤ ਇਸ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆਂ ਜਾਂਦਾ ਤੇ ਬਹੁਤ ਹੀ ਘੱਟ ਹਾਲਾਤਾਂ ਵਿੱਚ ਇਮੀਗ੍ਰੇਸ਼ਨ ਫੀਸ ਦਾ ਰਿਫੰਡ ਕਰਦੀ ਦੇਖੀ ਗਈ ਹੈ।

ADVERTISEMENT
NZ Punjabi News Matrimonials