Tuesday, 27 February 2024
23 November 2020 New Zealand

ਨਿਊਜੀਲੈਂਡ ਦੇ ਕਈ ਹਿੱਸਿਆਂ ਲਈ ਹੜ੍ਹਾਂ ਦੀ ਚੇਤਾਵਨੀ

ਇੱਕ ਮਹੀਨੇ ਜਿੰਨੀ ਬਾਰਿਸ਼, ਇੱਕ ਹਫਤੇ ਵਿੱਚ ਹੋਣ ਦੀ ਆਖੀ ਜਾ ਰਹੀ ਗੱਲ
ਨਿਊਜੀਲੈਂਡ ਦੇ ਕਈ ਹਿੱਸਿਆਂ ਲਈ ਹੜ੍ਹਾਂ ਦੀ ਚੇਤਾਵਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆੳੇੁਂਦੇ ਕੁਝ ਦਿਨਾਂ ਵਿੱਚ ਤਾਸਮਨ ਤੋਂ ਅਜਿਹਾ ਮੌਸਮ ਨਿਊਜੀਲੈਂਡ ਪੁੱਜ ਰਿਹਾ ਹੈ, ਜਿਸ ਕਰਕੇ ਇੱਕ ਮਹੀਨੇ ਵਿੱਚ ਹੋਣ ਵਾਲੀ ਬਾਰਿਸ਼, ਸਿਰਫ ਇੱਕ ਹਫਤੇ ਵਿੱਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮੌਸਮ ਦੀ ਭਵਿੱਖਬਾਣੀ ਨੋਰਥਲੈਂਡ, ਨੈਲਸਨ, ਟਾਰਾਨਾਕੀ, ਦੱਖਣੀ ਵਾਇਕਾਟੋ, ਬੇਆਫ ਪਲੈਂਟੀ ਦੇ ਲਈ ਜਾਰੀ ਕੀਤੀ ਗਈ ਹੈ।
ਬਾਰਿਸ਼ ਭਰੇ ਮੌਸਮ ਦੀ ਸ਼ੁਰੂਆਤ ਮੰਗਲਵਾਰ ਤੋਂ ਸ਼ੁਰੂ ਹੋਏਗੀ। ਮਈ ਤੋਂ ਪਾਣੀ ਸਬੰਧੀ ਘਾਟ ਮਹਿਸੂਸ ਕਰ ਰਹੇ ਆਕਲੈਂਡ ਵਿੱਚ ਵੀ ਇਸ ਮੌਸਮ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਆਸ ਹੈ ਕਿ ਇਸ ਨਾਲ ਕੁਝ ਰਾਹਤ ਤਾਂ ਜਰੂਰ ਮਿਲੇਗੀ।

ADVERTISEMENT
NZ Punjabi News Matrimonials