Tuesday, 27 February 2024
23 November 2020 New Zealand

‘ਮੀਨੀਮਮ ਵੇਜ’ ਵਿੱਚ ਵਾਧੇ ਕਰਕੇ ਜਾਣਗੀਆਂ ਹਜਾਰਾਂ ਨੌਕਰੀਆਂ

‘ਮੀਨੀਮਮ ਵੇਜ’ ਵਿੱਚ ਵਾਧੇ ਕਰਕੇ ਜਾਣਗੀਆਂ ਹਜਾਰਾਂ ਨੌਕਰੀਆਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਹੈਲੇਨ ਕਲਾਰਕ ਫਾਉਂਡੇਸ਼ਨ ਅਤੇ ਦ ਇੰਸਟੀਚਿਊਟ ਆਫ ਇਕਨਾਮਿਕ ਰਿਸਰਚ ਵਲੋਂ ਜਾਰੀ ਇੱਕ ਰਿਪੋਰਟ 'ਤੇ ਬਿਆਨਬਾਜੀ ਕਰਦਿਆਂ ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਨੇ ਨਿਊਜੀਲੈਂਡ ਸਰਕਾਰ ਦੀ ਬਹੁਤ ਹੀ ਨਿਖੇਧੀ ਕੀਤੀ ਹੈ, ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਕਨਾਮਿਕ ਡਵੈਲਪਮੈਂਟ ਲਈ ਮਿਨੀਮਮ ਵੇਜ ਦਾ ਵਾਧਾ ਇੱਕ ਅਹਿਮ ਫੈਸਲਾ ਹੈ, ਜਿਸ ਨੂੰ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ 2021 ਵਿੱਚ ਦੁਬਾਰਾ ਤੋਂ ਅਮਲ ਵਿੱਚ ਲਿਆ ਸਕਦੀ ਹੈ।
ਪਰ ਡੈਵਿਡ ਸੀਮੋਰ ਦਾ ਕਹਿਣਾ ਹੈ ਕਿ ਇਸ ਨਾਲ ਆਰਥਿਕ ਉੱਨਤੀ ਨਹੀਂ ਵਧੇਗੀ, ਬਲਕਿ ਕਾਰੋਬਾਰ 'ਤੇ ਵਾਧੂ ਦਾ ਬੋਝ ਵਧੇਗਾ ਤੇ ਉਹ ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਮਜਬੂਰ ਹੋ ਜਾਣਗੇ, ਜਿਸ ਕਰਕੇ ਨਿਊਜੀਲੈਂਡ ਵਿੱਚ ਘੱਟੋ-ਘੱਟ 30,000 ਨੌਕਰੀਆਂ ਖਤਮ ਹੋਣਗੀਆਂ ਤੇ ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਐਮ ਬੀ ਆਈ ਈ ਵੀ ਪ੍ਰਮਾਣਿਤ ਕਰਦਾ ਤੇ ਐਮ ਬੀ ਆਈ ਈ ਵਲੋਂ ਵੀ ਸਰਕਾਰ ਨੂੰ ਏਹੋ ਸਲਾਹ ਹੈ।

ADVERTISEMENT
NZ Punjabi News Matrimonials