Tuesday, 27 February 2024
24 November 2020 New Zealand

ਆਕਲੈਂਡ ਦੇ ਡਵੈਲਪਰ ਨੂੰ $80,000 ਦਾ ਜੁਰਮਾਨਾ

ਆਕਲੈਂਡ ਦੇ ਡਵੈਲਪਰ ਨੂੰ $80,000 ਦਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਇੱਕ ਡਵੈਲਪਰ ਨੂੰ ਅਸੁਰੱਖਿਅਤ ਇਮਾਰਤ ਬਨਾਉਣ ਕਰਕੇ $80750 ਦਾ ਮੋਟਾ ਜੁਰਮਾਨਾ ਕੀਤਾ ਗਿਆ ਹੈ।
ਜੋਨ ਲਿਓਂਗ ਕੇਟ ਵੋਂਗ ਨੇ ਈਡਨ ਟੇਰੇਸ ਵਿੱਚ ਇੱਕ ਵੇਅਰਹਾਊਸ ਨੂੰ ਕਈ ਰਿਹਾਇਸ਼ੀ ਅਪਾਰਟਮੈਂਟਾਂ ਵਿੱਚ ਤਬਦੀਲ ਕੀਤਾ ਸੀ, ਜੋ ਕਿ ਸਰਾਸਰ ਗੈਰ-ਕਾਨੂੰਨੀ ਸੀ, ਮਾਮਲੇ ਦੀ ਅਸਲੀਅਤ ਉਸ ਵੇਲੇ ਸਾਹਮਣੇ ਆਈ, ਜਦੋਂ ਕੰਕਰੀਟ ਦਾ ਇੱਕ ਬਲਾਕ ਇਮਾਰਤ ਨਾਲ ਲੱਥ ਕੇ ਗੁਆਂਢੀਆਂ ਦੀ ਛੱਤ 'ਤੇ ਜਾ ਡਿੱਗਾ। ਇਸ ਮਾਮਲੇ ਵਿੱਚ ਡਵੈਲਪਰ 'ਤੇ 4 ਵੱਖੋ-ਵੱਖ ਦੋਸ਼ ਦਾਇਰ ਕੀਤੇ ਗਏ ਸਨ, ਇਨ੍ਹਾਂ ਵਿੱਚ ਗੈਰ ਕਾਨੂੰਨੀ ਕੰਸਟਰਕਸ਼ਨ, ਕੰਪਾਇਲੈਂਸ ਸ਼ਿਡਿਊਲ ਨਾ ਹਾਸਿਲ ਕਰਨਾ, ਫਾਇਰ ਸੈਫਟੀ ਸਿਸਟਮ ਦੀ ਬੇਧਿਆਨੀ ਦੇ ਦੋਸ਼ ਸ਼ਾਮਿਲ ਸਨ।

ADVERTISEMENT
NZ Punjabi News Matrimonials