Saturday, 16 January 2021
24 November 2020 New Zealand

ਮੈਨੂਕਾਊ ਦੀ ਇਸ ਪੈੱਟਸ਼ਾਪ ਵਿੱਚ ਜਾਣ ਵਾਲੇ ਕਰ ਲੈਣ ਆਪਣੇ ਆਪ ਨੂੰ ਆਈਸੋਲੇਟ, ਮਨਿਸਟਰੀ ਵਲੋਂ ਆਦੇਸ਼ ਜਾਰੀ

ਮੈਨੂਕਾਊ ਦੀ ਇਸ ਪੈੱਟਸ਼ਾਪ ਵਿੱਚ ਜਾਣ ਵਾਲੇ ਕਰ ਲੈਣ ਆਪਣੇ ਆਪ ਨੂੰ ਆਈਸੋਲੇਟ, ਮਨਿਸਟਰੀ ਵਲੋਂ ਆਦੇਸ਼ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਏਅਰ ਨਿਊਜੀਲੈਂਡ ਦਾ ਇੱਕ ਕਰਮਚਾਰੀ ਕੋਰੋਨਾ ਪਾਜਟਿਵ ਨਿਕਲਿਆ ਸੀ ਤੇ ਇਸ ਸਬੰਧੀ ਮਨਿਸਟਰੀ ਅਜੇ ਵੀ ਜਾਂਚ ਕਰ ਰਹੀ ਹੈ ਕਿ ਇਸ ਕਰੂ ਮੈਂਬਰ ਨੂੰ ਕੋਰੋਨਾ ਕਿੱਥੋਂ ਹੋਇਆ, ਜਦਕਿ ਕੋਰੋਨਾ ਪਾਜਟਿਵ ਹੋਣ ਤੋਂ 4 ਦਿਨ ਪਹਿਲਾਂ ਉਸਦਾ ਕੇਸ ਨੈਗਟਿਵ ਆਇਆ ਸੀ।
ਇਸ ਤੋਂ ਇਲਾਵਾ ਇਸ ਕਰੂ ਮੈਂਬਰ ਦੇ ਸਬੰਧ ਵਿੱਚ ਇੱਕ ਹੋਰ ਜਾਣਕਾਰੀ ਮਨਿਸਟਰੀ ਵਲੋਂ ਜਾਰੀ ਕੀਤੀ ਗਈ ਹੈ, ਮਨਿਸਟਰੀ ਨੇ ਆਦੇਸ਼ ਦਿੱਤੇ ਹਨ ਕਿ ਜੋ ਵਿਅਕਤੀ ਸ਼ਨੀਵਾਰ ਦੇ ਦਿਨ ਮੈਨੂਕਾਊ ਦੀ ਪੈੱਟਸ਼ਾਪ ਏਨੀਮੈਟਸ ਵਿੱਚ ਗਏ ਸਨ, ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ ਅਤੇ ਕੋਰੋਨਾ ਦੇ ਲੱਛਣਾ ਦਾ ਧਿਆਨ ਰੱਖਣ। ਦਰਅਸਲ ਬਿਮਾਰ ਹੋਈ ਕਰੂ ਮੈਂਬਰ ਉਕਤ ਸ਼ਾਪ ਵਿੱਚ ਸ਼ਨੀਵਾਰ ਨੂੰ ਗਈ ਸੀ।

ADVERTISEMENT
NZ Punjabi News Matrimonials