Saturday, 16 January 2021
24 November 2020 New Zealand

ਗੁਰੂ ਨਾਨਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਨ ਜੈਡ ਹਰਿਆਣਾ ਫੈਡਰੇਸ਼ਨ ਵਲੋਂ ਦੂਜੇ ਖ਼ੂਨ-ਦਾਨ ਕੈਂਪ ਦਾ ਆਯੋਜਨ

ਗੁਰੂ ਨਾਨਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਨ ਜੈਡ ਹਰਿਆਣਾ ਫੈਡਰੇਸ਼ਨ ਵਲੋਂ ਦੂਜੇ ਖ਼ੂਨ-ਦਾਨ ਕੈਂਪ ਦਾ ਆਯੋਜਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਉਨ੍ਹਾਂ ਦੇ ਦਿੱਤੇ ਮਨੁੱਖਤਾ ਦੀ ਭਲਾਈ ਦੇ ਉਪਦੇਸ਼ ਨੂੰ ਸਾਰਥਕ ਕਰਦਿਆਂ ‘ਐਨ ਜ਼ੈਡ ਹਰਿਆਣਾ ਫੈਡਰੇਸ਼ਨ’ ਵੱਲੋਂ ਦੂਜਾ ਸਲਾਨਾ ਖ਼ੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਅੱਜ ਦੇ ਇਸ ਖ਼ੂਨ-ਦਾਨ ਕੈਂਪ ਵਿੱਚ ਵਲੰਟੀਅਰਾਂ ਵਲੋਂ ਦਰਜਨਾਂ ਯੂਨਿਟ ਖ਼ੂਨ-ਦਾਨ ਕੀਤਾ ਗਿਆ । ਖ਼ੂਨ-ਦਾਨ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੂਨ ਦੇਣ ਲਈ ਪ੍ਰੇਰਿਤ ਕਰਨਾ ਸੀ ਤੇ ਇਸ ਕੈਂਪ ਨੂੰ ਸਫਲ ਬਨਾਉਣ ਲਈ ‘ਐਨ ਜ਼ੈਡ ਹਰਿਆਣਾ ਫੈਡਰੇਸ਼ਨ’ ਵਲੋਂ ਹਰ ਉਸ ਸ਼ਖਸ ਦਾ ਧੰਨਵਾਦ ਕੀਤਾ ਜਾਂਦਾ ਹੈ, ਜਿਸ ਸਦਕਾ ਇਹ ਕੈਂਪ ਸਫਲ ਰਿਹਾ।

ADVERTISEMENT
NZ Punjabi News Matrimonials