ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਡਾਕਟਰ ਵਲੋਂ ਟਾਈਪ 1 ਦੇ ਸ਼ੂਗਰ ਦੇ ਮਰੀਜਾਂ ਨਾਲ ਸਬੰਧਤ ਅਜਿਹਾ ਟ੍ਰਾਇਲ ਅੱਜ ਸ਼ੁਰੂ ਕੀਤਾ ਗਿਆ ਹੈ, ਜਿਸਦੇ ਸਫਲ ਹੋਣ ਮਗਰੋਂ ਟਾਈਪ 1 ਦੇ ਸ਼ੂਗਰ ਦੇ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਵਿਸ਼ੇਸ਼ ਤੌਰ 'ਤੇ ਬਣਾਏ ਗਏ ਗੈਜੇਟਸ ਦੀ ਮੱਦਦ ਨਾਲ ਮਰੀਜਾਂ ਨੂੰ ਸੂਈ ਦੀ ਵਰਤੋਂ ਨਹੀਂ ਕਰਨੀ ਪਏਗੀ। ਗੈਜੇਟ ਵਿੱਚ ਲੱਗਿਆ ਗੂਲੁਕੋਜ ਮੋਨੀਟਰ ਆਪ ਮੁਹਾਰੇ ਹੀ ਬਲੱਡ ਵਿੱਚ ਸ਼ੂਗਰ ਦਾ ਲੇਵਲ ਚੈੱਕ ਕਰਦਾ ਰਹੇਗਾ ਅਤੇ ਲੋੜ ਪੈਣ 'ਤੇ ਸਰੀਰ ਵਿੱਚ ਇਨਸੂਲਿਨ ਪੁੱਜਦਾ ਕਰ ਦੇਵੇਗਾ। ਇਹ ਗੈਜੇਟ ਬੱਚਿਆਂ ਦੇ ਨਾਲ ਮਾਪਿਆਂ ਦੀ ਸਿਰਦਰਦੀ ਵੀ ਘਟਾ ਦੇਵੇਗਾ, ਜਿਨ੍ਹਾਂ ਨੂੰ ਬੱਚਿਆਂ ਦਾ ਬਹੁਤ ਜਿਆਦਾ ਧਿਆਨ ਰੱਖਣਾ ਪੈਂਦਾ ਹੈ। ਇਸ ਗੈਜੇਟ 'ਤੇ ਸਲਾਨਾ $4500 ਦਾ ਖਰਚਾ ਆਉਂਦਾ ਹੈ ਅਤੇ ਇਸਦੇ ਆਉਂਦੇ ਮੁੱਲ ਨੂੰ ਵਾਜਿਬ ਕਰਨ ਸਬੰਧੀ ਵੀ ਅਹਿਮ ਕਦਮ ਚੁੱਕੇ ਜਾ ਰਹੇ ਹਨ।