Saturday, 16 January 2021
24 November 2020 New Zealand

ਆਕਲੈਂਡ ਦੇ ਬੰਦ ਹੋਏ ਕਾਲਜ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਹੱੜਪਣ ਦੇ ਕਬੂਲੇ ਦੋਸ਼

ਆਕਲੈਂਡ ਦੇ ਬੰਦ ਹੋਏ ਕਾਲਜ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਹੱੜਪਣ ਦੇ ਕਬੂਲੇ ਦੋਸ਼ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ 2017 ਵਿੱਚ ਐਨ ਜੈਡ ਕਿਊ ਏ ਵਲੋਂ ਡੀਰਜਿਸਟਰ ਕੀਤੇ ਗਏ ਨਿਊਜੀਲ਼ੈਂਡ ਨੈਸ਼ਨਲ ਕਾਲਜ (ਐਨ ਜੈਡ ਐਨ ਸੀ) ਵਲੋਂ ਕਈ ਭਾਰਤੀ ਅਤੇ ਚੀਨੀ ਵਿਦਿਆਰਥੀਆਂ ਦੀ ਫੀਸ ਹੱੜਪੇ ਜਾਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਨੂੰ ਕਾਲਜ ਵਲੋਂ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਮੰਨ ਲਿਆ ਗਿਆ ਹੈ। ਦਰਅਸਲ ਐਨ ਜੈਡ ਕਿਊ ਏ ਦੇ ਨਿਯਮਾਂ ਤਹਿਤ ਨਿੱਜੀ ਕਾਲਜਾਂ ਕੋਲ ਵਿਦਿਆਰਥੀਆਂ ਦੀ ਫੀਸ ਸੁਰੱਖਿਅਤ ਰਹਿੰਦੀ ਹੈ, ਕਿਉਂਕਿ ਕਾਲਜ ਸਾਲ ਦੇ ਅੱਧ-ਵਿਚਾਲੇ ਬੰਦ ਹੋ ਗਿਆ ਸੀ, ਇਸੇ ਕਰਕੇ ਕਾਲਜ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 10,000 ਤੋਂ 16000 ਦੀ ਸਲਾਨਾ ਫੀਸ ਵੀ ਵਾਪਿਸ ਕਰਨਾ ਬਣਦਾ ਸੀ। ਪਰ ਕਾਲਜ ਨੇ ਅਜਿਹਾ ਨਹੀਂ ਕੀਤਾ। ਜਿਸ ਕਰਕੇ ਕਾਲਜ ਦੇ ਮਾਲਕ ਅਤੇ ਡਾਇਰੈਕਟਰ 'ਤੇ ਕਈ ਦੋਸ਼ਾਂ ਤਹਿਤ ਕੇਸ ਚਲਾਇਆ ਗਿਆ। ਹੁਣ ਅਗਲੇ ਮਹੀਨੇ ਸਜਾ ਦਾ ਐਲਾਨ ਕੀਤਾ ਜਾਏਗਾ, ਜਿਸ ਵਿੱਚ 7 ਸਾਲ ਤੱਕ ਸਜਾ ਦੀ ਸੰਭਾਵਨਾ ਹੈ।

ADVERTISEMENT
NZ Punjabi News Matrimonials